Friday, November 22, 2024
 

ਕਾਰੋਬਾਰ

ਕੋਰੋਨਾ : ਬੈਂਕ ਮੁਲਾਜ਼ਮਾਂ ਦੀ ਤਨਖ਼ਾਹ 'ਚ ਹੋਵੇਗੀ ਕਟੌਤੀ

May 08, 2020 09:33 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਇਸ ਲਈ ਕਾਰਪੋਰੇਟ ਘਰਾਣੇ ਤਨਖ਼ਾਹਾਂ 'ਚ ਕਟੌਤੀ ਕਰ ਰਹੇ ਹਨ ਤੇ ਕਈਆਂ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।  ਪ੍ਰਾਈਵੇਟ ਸੈਕਟਰ ਦੇ ਕੋਟਕ ਮਹਿੰਦਰਾਂ ਨੇ 25 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਪੈਕੇਜ ਵਾਲੇ ਕਰਮਚਾਰੀਆਂ ਦੀ ਤਨਖ਼ਾਹ 'ਚ 10 ਫੀਸਦ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਸੰਕਟ ਕਾਰਨ ਬਣੇ ਹਾਲਾਤ ਨੂੰ ਦੇਖਦਿਆਂ ਬੈਂਕ ਨੇ ਇਹ ਫੈਸਲਾ ਲਿਆ ਹੈ। ਕੁਝ ਹਫ਼ਤੇ ਪਹਿਲਾਂ ਹੀ ਬੈਂਕ ਦੇ ਟੌਪ ਮੈਨੇਜਮੈਂਟ ਅਧਿਕਾਰੀਆਂ ਨੇ 2020-21 ਲਈ ਆਪਣੀ ਤਨਖ਼ਾਹ 'ਚ ਸਵੈ ਇੱਛਾ ਤਹਿਤ 15 ਫੀਸਦ ਕਟੌਤੀ ਦਾ ਐਲਾਨ ਕੀਤਾ।ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਨੌਮੀ ਦੀ ਰਿਪੋਰਟ ਮੁਤਾਬਕ ਦੇਸ਼ 'ਚ ਬੇਰੋਜ਼ਗਾਰੀ ਦਰ ਤਿੰਨ ਮਈ ਦੇ ਹਫ਼ਤੇ 'ਚ 27 ਫੀਸਦ ਤਕ ਪਹੁੰਚ ਗਈ। ਇਹ ਕਟੌਤੀ ਮਈ 2020 ਤੋਂ ਲਾਗੂ ਹੋਵੇਗੀ।

 

Have something to say? Post your comment

 
 
 
 
 
Subscribe