ਵਾਸ਼ਿੰਗਟਨ : ਖਗੋਲ ਵਿਗਿਆਨੀਆਂ ਨੂੰ ਸਪੇਸ ਦੀ ਦੁਨੀਆ ਵਿਚ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਯੂਰਪੀ ਖਗੋਲ ਵਿਗਿਆਨੀਆਂ ਨੇ ਧਰਤੀ ਦੇ ਹੁਣ ਤੱਕ ਦੇ ਸਭ ਤੋਂ ਨੇੜਲੇ ਬਲੈਕ ਹੋਲ ਦਾ ਪਤਾ ਲਗਾਇਆ ਹੈ। ਇਹ ਧਰਤੀ ਦੇ ਇੰਨਾ ਨੇੜੇ ਹੈ ਕਿ ਇਸ ਦੇ ਨਾਲ ਡਾਂਸ ਕਰਦੇ ਦੋ ਤਾਰਿਆਂ ਨੂੰ ਬਿਨਾਂ ਦੂਰਬੀਨ ਦੇ ਦੇਖਿਆ ਜਾ ਸਕਦਾ ਹੈ। ਯੂਰਪੀਅਨ ਸਰਦਰਨ ਆਬਜ਼ਰਵੇਟਰੀ ਦੇ ਖਗੋਲ ਵਿਗਿਆਨੀ ਥਾਮਸ ਰਿਵਿਨਿਉਸ ਨੇ ਕਿਹਾ ਕਿ ਇਹ ਬਲੈਕ ਹੋਲ ਧਰਤੀ ਤੋਂ ਕਰੀਬ 1000 ਸਾਲ ਪ੍ਰਕਾਸ਼ ਸਾਲ ਦੂਰ ਹੈ। ਇੱਥੇ ਦੱਸ ਦਈਏ ਕਿ ਇਕ ਪ੍ਰਕਾਸ਼ ਸਾਲਦੀ ਦੂਰੀ ਸਾਢੇ 9 ਹਜ਼ਾਰ ਅਰਬ ਕਿਲੋਮੀਟਰ ਦੀ ਦੂਰੀ ਦੇ ਬਰਾਬਰ ਹੁੰਦੀ ਹੈ ਪਰ ਬ੍ਰਹਿਮੰਡ ਇੱਥੋਂ ਤੱਕ ਕਿ ਆਕਾਸ਼ਗੰਗਾ ਦੇ ਬਾਰੇ ਵਿਚ ਇਹ ਬਲੈਕ ਹੋਲ ਸਾਡਾ ਗੁਆਂਢੀ ਹੈ। ਰਿਵਿਨਿਊਸ ਨੇ ਹੀ ਇਸ ਖੋਜ ਨਾਲ ਜੁੜੀ ਟੀਮ ਦੀ ਅਗਵਾਈ ਕੀਤੀ ਸੀ।ਇਸ ਖਗੋਲ ਖੋਜ ਨਾਲ ਸਬੰਧਤ ਅਧਿਐਨ ਬੁੱਧਵਾਰ ਨੂੰ ਪੱਤਰਿਕਾ 'ਐਸਟ੍ਰੋਨੌਮੀ ਐਂਡ ਐਸਟ੍ਰੋਫਿਜੀਕਸ' ਵਿਚ ਪ੍ਰਕਾਸ਼ਿਤ ਹੋਇਆ।ਟੇਲੀਸਕੋਪੀਯਨ ਤਾਰਾਮੰਡਲ ਵਿਚ ਮਿਲਿਆ ਇਹ ਬਲੈਕਹੋਲ HR 6819 ਸਿਸਟਮ ਦਾ ਹਿੱਸਾ ਹੈ। ਇਹ ਬਲੈਕ ਹੋਲ ਆਪਣੇ ਆਪ ਵਿਚ ਅਦ੍ਰਿਸ਼ ਹੈ ਪਰ ਇਸ ਦੇ ਨਾਲ ਦੋ ਚਮਕੀਲੇ ਸਾਥੀ ਤਾਰੇ ਹਨ ਜੋ ਇਸ ਦੇ ਲੁਕਣ ਦੇ ਸਥਾਨ ਨੂੰ ਦੂਰ ਕਰਦੇ ਹਨ। ਇਸ ਤੋਂ ਪਹਿਲਾਂ ਧਰਤੀ ਦਾ ਨੇੜਲਾ ਬਲੈਕ ਹੋਲ ਇਸ ਨਾਲੋਂ ਲੱਗਭਗ 3 ਗੁਣਾ ਮਤਲਬ ਕਿ 3, 200 ਸਾਲ ਦੂਰੀ 'ਤੇ ਹੈ। ਹਾਰਵਰਡ ਬਲੈਕ ਹੋਲ ਇਨੀਸ਼ੀਏਟਿਵ ਦੇ ਨਿਦੇਸ਼ਕ ਏਵੀ ਲੋਏਬ ਨੇ ਕਿਹਾ ਕਿ ਅਜਿਹੇ ਬਲੈਕ ਹੋਲ ਦੀ ਵੀ ਸੰਭਾਵਨਾ ਹੈ ਜੋ ਇਸ ਬਲੈਕ ਹੋਲ ਦੀ ਤੁਲਨਾ ਵਿਚ ਧਰਤੀ ਦੇ ਜ਼ਿਆਦਾ ਕਰੀਬ ਹੋਣ।