Friday, November 22, 2024
 

ਪੰਜਾਬ

ਜਿਸਮ ਫ਼ਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਅੋਰਤਾਂ ਸਣੇ ਕਈ ਕਾਬੂ

May 07, 2020 04:40 PM
ਬਠਿੰਡਾ : ਜਿਲ•ੇਂ ਦੇ ਸ਼ਹਿਰ ਰਾਮਪੁਰਾ ਵਿਖੇ ਤਾਲਾਬੰਦੀ ਦੋਰਾਨ ਵੀ ਅੱਯਾਸ਼ੀ ਦਾ ਧੰਦਾ ਜੋਰਾਂ 'ਤੇ ਚਲ ਰਿਹਾ ਸੀ। ਜਿਸ ਉਪਰ ਪੁਲਿਸ ਨੇ ਛਾਪੇਮਾਰੀ ਕਰ ਕੇ ਮਾਂ ਪੁੱਤ ਵੱਲੋ ਚਲਾਏ ਜਾ ਰਹੇ ਚਕਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਸ ਵਿਚ ਪੁਲਿਸ ਵੱਲੋ ਘਰ ਦੀ ਮਾਲਿਕਨ ਸਣੇ ਦੋ ਅੋਰਤਾਂ ਨੂੰ ਗੈਰ ਮਰਦਾਂ ਨਾਲ ਘਰ ਵਿਚੋ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ। ਥਾਣਾ ਮੁੱਖੀ ਹਰਬੰਸ ਸਿੰਘ ਨੇ ਦੱਸਿਆਂ ਕਿ ਸਿਟੀ ਪੁਲਿਸ ਰਾਮਪੁਰਾ ਨੂੰ ਸੂਹੀਏ ਨੇ ਇਤਲਾਹ ਦਿੱਤੀ ਸੀ ਕਿ ਸ਼ਹਿਰ ਅੰਦਰ ਇਕ ਅੋਰਤ ਅਪਣੇ ਘਰੈਲੂ ਮਕਾਨ ਵਿਚ ਬਾਹਰੋ ਕੁੜੀਆਂ ਮੰਗਵਾ ਕੇ ਰੰਗੀਨ ਮਿਜਾਜ ਦੇ ਵਿਅਕਤੀਆਂ ਦੀ ਹਵਸ ਦੀ ਪੂਰਤੀ ਕਰਵਾਉਦੀ ਹੈ ਜਦਕਿ ਉਕਤ ਮਾਮਲੇ ਸਬੰਧੀ ਘਰ ਦੀ ਮਾਲਕਿਨ ਦੇ ਪੁੱਤਰ ਨੂੰ ਵੀ ਪੂਰਨ ਇਲਮ ਹੈ ਕਿਉਕਿ ਉਹ ਧਨ ਦਾ ਲਾਲਚੀ ਹੈ। ਪੁਲਿਸ ਨੇ ਮਹਿਰਾਜ ਵਾਲੀ ਸੜਕ 'ਤੇ ਘੋਲੀਆ ਪਾਰਕਿੰਗ ਲਾਗੇ ਇਕ ਘਰ ਵਿਚ ਛਾਪੇਮਾਰੀ ਕਰ ਕੇ ਘਰ ਦੀ ਮਾਲਕਿਨ ਪਰਮਜੀਤ ਕੌਰ, ਲਖਵੀਰ ਸਿੰਘ ਵਾਸੀ ਕਾਲੋਕੇ, ਲੈਬਰ ਸਿੰਘ ਮਹਿਰਾਜ, ਰਮਨਦੀਪ ਕੋਰ ਵਾਸੀ ਮਾੜੀ, ਮੰਨੂੰ ਕੋਰ ਵਾਸੀ ਭਾਈਰੂਪਾ ਨੂੰ ਮੋਕੇ 'ਤੇ ਦਬੋਚ ਲਿਆ। ਉਧਰ ਪੁਲਿਸ ਰਿਪੋਰਟ ਅਨੁਸਾਰ ਉਕਤ ਚਲਦੇ ਚਕਲੇ ਤੋ ਆਂਢ ਗੁਆਢ ਦੇ ਲੋਕ ਵੀ ਪ੍ਰੇਸ਼ਾਨ ਸਨ ਜਦਕਿ ਘਰ ਦੀ ਮਾਲਕਿਨ ਦਾ ਪੁੱਤਰ ਰਣਜੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਰਿਹਾ। ਜਿਸ ਦੀ ਭਾਲ ਲਈ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਪੁਲਿਸ ਘਰ ਦੀ ਮਾਲਕਿਨ ਤੋ ਪੁਲਿਸ ਹਿਰਾਸਤ ਅਤੇ ਰਿਮਾਂਡ ਦੋਰਾਨ ਕਈ ਹੋਰ ਸਫੈਦਪੋਸ਼ਾਂ ਦੇ ਨਾਂਅ ਜਨਤਕ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਮਾਮਲੇ ਨੂੰ ਅੱਗੇ ਵਧਾਇਆ ਜਾ ਸਕੇ। ਜੇਕਰ ਸੂਤਰਾਂ ਦੀ ਗੱਲ ਨੂੰ ਸੱਚ ਮੰਨੀਏ ਤਾਂ ਪੁਲਿਸ ਦੇ ਹੱਥ ਇਕ ਮੋਬਾਇਲ ਵੀ ਲੱਗਿਆ ਹੈ। ਜਿਸ ਵਿਚ ਦਜ ਕਈ ਨੰਬਰਾਂ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਚਕਲੇ ਦੀਆ ਤਾਰਾਂ ਦੇ ਆਖਿਰ ਤੱਕ ਪੁੱਜਿਆ ਜਾ ਸਕੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ਅੰਦਰ ਅਜਿਹੇ ਕਈ ਹੋਰ ਵੀ ਜਿਸਮ ਫਿਰੋਸ਼ੀ ਦੇ ਅੱਡਿਆਂ 'ਤੇ ਰਾਤਾਂ ਰੰਗੀਨ ਅਤੇ ਦਿਨ ਵੇਲੇ ਮਰਕਰੀ ਜਗਦੇ ਹਨ। ਜਿਨ•ਾਂ ਉਪਰ ਪੰਜਾਬ ਤੋ ਬਾਹਰਲੀਆਂ ਕੁੜੀਆਂ ਗ੍ਰਾਹਕਾਂ ਨੂੰ ਜਿਸਮ ਪਰੋਸਦੀਆ ਹਨ।
 

Have something to say? Post your comment

 
 
 
 
 
Subscribe