ਬਟਾਲਾ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਟੈਸਟ ਵਿੱਚ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਕਈ ਪੁਲਿਸ ਵਾਲਿਆਂ ਦੇ ਸੰਪਰਕ 'ਚ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭਗਵਾਨਪੁਰੀਆ ਬਟਾਲਾ ਪੁਲਿਸ ਕੋਲ ਰਿਮਾਂਡ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬਧਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪਟਿਆਲਾ ਜੇਲ੍ਹ ਤੋ ਢਿਲਵਾਂ ਕਤਲ ਮਾਮਲੇ ਨੂੰ ਲੈ ਕਿ ਬਟਾਲਾ ਵਿਖੇ ਰਿਮਾਂਡ 'ਤੇ ਲਿਆਂਦਾ ਗਿਆ ਸੀ। ਇਹ ਵੀ ਚਰਚਾ ਹੈ ਕਿ ਜੱਗੂ ਨਾਲ ਪੁੱਛ ਪੜਤਾਲ ਦੇ ਚਲਦਿਆਂ ਕਈ ਵੱਡੇ ਪੁਲਿਸ ਅਧਿਕਾਰੀ ਉਸ ਦੇ ਸੰਪਰਕ ਵਿਚ ਸਨ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਮਾਂ ਥਾਣਾ ਸਿਵਲ ਲਾਇਨ ਦੇ ਬਾਹਰ ਪਹੁੰਚ ਗਈ। ਉਸ ਨੇ ਕਿਹਾ ਕਿ ਉਸਦੇ ਪੁੱਤ ਜੱਗੂ ਦਾ ਜਾਣ ਬੁੱਝ ਕੇ ਕੋਰੋਨਾ ਟੈਸਟ ਪਾਜ਼ੀਟਿਵ ਕੀਤਾ ਗਿਆ ਹੈ। ਉਸਨੇ ਕਿਹਾ ਕਿ ਜੇ ਜੱਗੂ ਨੂੰ ਸਜਾ ਮਿਲੀ ਹੈ ਤਾਂ ਉਸਨੂੰ ਇੱਕ ਜਗ੍ਹਾ ਕਿਉਂ ਨਹੀਂ ਰੱਖਿਆ ਜਾਂਦਾ ਬਲਕਿ ਉਸਨੂੰ ਜਾਣ ਬੁੱਝ ਕੇ ਵਾਰ-ਵਾਰ ਕੱਢਿਆ ਜਾਂਦਾ ਹੈ। ਉਸਨੇ ਪੁਲਿਸ ਉੱਤੇ ਇਲਜ਼ਾਮ ਲਗਾਏ ਕਿ ਉਸਦੇ ਪੁੱਤ ਉਸਦੇ ਪੁੱਤ ਨੂੰ ਕਰੰਟ ਲਗਾਏ ਕੇ ਤਸ਼ਦੱਦ ਕੀਤਾ ਜਾਂਦਾ ਹੈ। ਉਸ ਦੇ ਪੁੱਤ ਉੱਤੇ ਝੂਠੇ ਸਮੈਕ ਦੇ ਕੇਸ ਦਰਜ ਕੀਤਾ ਹੈ। ਉਸ ਨੇ ਕਿਹਾ ਕਿ ਜੱਗੂ ਦੀ ਮਾਂ ਤਾਂ ਇਕੱਲੀ ਬੜੀ ਹੈ, ਹੋਰ ਲੀਡਰਾਂ ਨੂੰ ਵੀ ਸੱਦੋ, ਮੈਨੂੰ ਇਕੱਲੀ ਨੂੰ ਗੋਲੀ ਮਾਰੋ, ਮੈਨੂੰ ਨਾਲ ਲੈ ਕੇ ਜਾਓ। ਉਸ ਨੇ ਕਿਹਾ ਕਿ ਮੈ ਆਪਣੇ ਮੁੰਡੇ ਨੂੰ ਅੱਜ ਬਾਹਰ ਨਹੀਂ ਨਿਕਲਣ ਦੇਣਾ।