Thursday, November 21, 2024
 

ਕਾਰੋਬਾਰ

ਕੋਰੋਨਾਵਾਇਰਸ : ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਕੀਤੇ ਮੁਲਤਵੀ

May 06, 2020 09:06 AM

ਨਵੀਂ ਦਿੱਲੀ : ਸਰਕਾਰ ਨੇ ਮੰਗਲਵਾਰ ਨੂੰ ਲੌਕਡਾਊਨ ‘ਚ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੇ ਸਾਰੇ ਮੌਜੂਦਾ ਵੀਜ਼ਾ (ਕੁਝ ਸ਼੍ਰੇਣੀਆਂ ਨੂੰ ਛੱਡ ਕੇ) ਮੁਲਤਵੀ ਕਰ ਦਿੱਤੇ। ਇਸ ਸਭ ਉਦੋਂ ਤਕ ਜਦੋਂ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਨਹੀਂ ਹੋ ਜਾਂਦੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਵੱਖਰੇ ਆਦੇਸ਼ ‘ਚ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਲਾਗੂ ਕੀਤੇ ਲੌਕਡਾਊਨ ਕਰਕੇ ਭਾਰਤ ਵਿਚ ਫਸੇ ਵਿਦੇਸ਼ੀ ਲੋਕਾਂ ਦੇ ਵੀਜ਼ਾ ‘ਮੁਫਤ’ ਦੇ ਅਧਾਰ ‘ਤੇ ਵਧਾ ਦਿੱਤਾ ਹੈ। ਇਹ ਵਿਸਥਾਰ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਸ਼ੁਰੂਆਤ ਤੋਂ ਤੀਹ ਦਿਨਾਂ ਬਾਅਦ ਤਕ ਹੋਵੇਗੀ। ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸਨੇ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕੀਤੇ ਜਾਣ ਤੱਕ ਭਾਰਤ ਦੇ ਓਡੀਸੀ ਕਾਰਡ ਧਾਰਕਾਂ ਨੂੰ ਦਿੱਤੇ ਮਲਟੀਪਲ-ਐਂਟਰੀ ਲਾਈਫ ਵੀਜ਼ਾ ‘ਤੇ ਯਾਤਰਾ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ ਓਸੀਆਈ ਕਾਰਡ ਧਾਰਕ ਜੋ ਪਹਿਲਾਂ ਹੀ ਭਾਰਤ ਵਿੱਚ ਰਹਿ ਰਹੇ ਹਨ ਕਿਸੇ ਵੀ ਸਮੇਂ ਤਕ ਇੱਥੇ ਰਹਿ ਸਕਦੇ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਡਿਪਲੋਮੈਟਿਕ, ਅਧਿਕਾਰੀ, ਸੰਯੁਕਤ ਰਾਸ਼ਟਰ ਦੀਆਂ ਅੰਤਰਰਾਸ਼ਟਰੀ ਸੰਸਥਾਵਾਂ, ਰੋਗਾਜ਼ਾਰ ਅਤੇ ਪ੍ਰੋਜੈਕਟ ਸ਼੍ਰੇਣੀਆਂ ਨੂੰ ਛੱਡ ਕੇ ਵਿਦੇਸ਼ੀ ਲੋਕਾਂ ਨੂੰ ਦਿੱਤੇ ਸਾਰੇ ਮੌਜੂਦਾ ਵੀਜ਼ਾ ਉਦੋਂ ਤੱਕ ਮੁਅੱਤਲ ਰਹਿਣਗੇ ਜਦੋਂ ਤੱਕ ਸਰਕਾਰ ਭਾਰਤ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਰੋਕ ਨਹੀਂ ਹਟਾਉਂਦੀ।

 

Have something to say? Post your comment

 
 
 
 
 
Subscribe