ਨਵੀਂ ਦਿੱਲੀ : ਆਲਮੀ ਪੱਧਰ 'ਤੇ ਫ਼ੈਲੀ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿਚ ਤਾਲਾਬੰਦੀ ਸੀ ਜਿਸ ਕਾਰਨ ਹਰ ਕੋਈ ਨੱਕੋ ਨੱਕ ਆਇਆ ਹੋਇਆ ਸੀ। 40 ਦਿਨਾਂ ਮਗਰੋਂ ਮਿਲੀ ਰਾਹਤ ਦੌਰਾਨ ਲੋਕਾਂ ਨੇ ਹੈਰਾਨ ਕਰ ਕੇ ਰੱਖ ਦਿਤਾ ਹੈ। ਕੱਲ ਖੁਲ•ੀਆਂ ਸ਼ਰਾਬ ਦੀਆਂ ਦੁਕਾਨਾਂ ਸਾਹਮਣੇ ਸਮੇਂ ਤੋਂ ਪਹਿਲਾਂ ਹੀ ਭੀੜ ਅਤੇ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਐਨਾਂ ਹੀ ਨਹੀਂ, ਵਿੱਤ ਤੋਂ ਵੱਧ ਅਤੇ ਅੱਗੇ ਵੱਧ ਕੇ ਪਹਿਲਾਂ ਸ਼ਰਾਬ ਲੈਣ ਦੀ ਹੋੜ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਵੀ ਉਡਾਈਆਂ ਜਿਸ ਕਾਰਨ ਪੁਲਿਸ ਨੂੰ ਸਖ਼ਤੀ ਕਰਦਿਆਂ ਡੰਡਾ ਵੀ ਵਰਤਣਾ ਪਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸ਼ਰਾਬ ਦੇ ਸ਼ੌਕੀਨਾਂ ਨੂੰ ਬਿਨਾਂ ਪੀਤਿਆਂ ਹੀ ਅਜਿਹਾ ਨਸ਼ਾ ਚੜਿਆ ਹੋਇਆ ਸੀ ਕਿ ਉਨ•ਾਂ ਪ੍ਰਸਾਸ਼ਨ ਵਲੋਂ ਵਰਤੀ ਸਖ਼ਤੀ ਦੀ ਵੀ ਪਰਵਾਹ ਨਾ ਕੀਤੀ। ਕਹਿੰਦੇ ਤਾਂ ਹਨ ਕਿ 'ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ' ਪਰ ਇਥੇ ਇਹ ਅਖ਼ਾਣ ਵੀ ਝੂਠਾ ਪੈ ਗਿਆ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਗੱਲ ਨਾ ਮੰਨਣ ਵਾਲੇ ਸ਼ੌਕੀਨਾਂ ਨੂੰ ਝਟਕਾ ਦਿਤਾ। ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੁਕਾਨਾਂ ਖੋਲਣ ਦੇ ਸਮੇਂ ਵਿਚ ਵਾਧਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਸ਼ਰਾਬ 'ਤੇ 70 ਫ਼ੀ ਸਦੀ ਕੋਰੋਨਾ ਮਹਾਂਮਾਰੀ ਟੈਕਸ ਲਗਾਇਆ ਜਾਵੇਗਾ ਜੋ ਅੱਜ (ਮੰਗਲਵਾਰ) ਤੋਂ ਲਾਗੂ ਕੀਤਾ ਜਾਵੇਗਾ। ਸਪੈਸ਼ਲ ਬਰਾਂਚ ਨੇ ਰਿਪੋਰਟ ਵਿਚ ਇਹ ਸੁਝਾਅ ਦਿਤਾ ਹੈ ਕਿ ਦੁਕਾਨਾਂ ਵਿਚ ਵਾਧੂ ਮਾਤਰਾ ਵਿਚ ਸ਼ਰਾਬ ਉਪਲੱਬਧ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਖ਼ਰੀਦਣਗੇ ਇਸ ਵਿਚ ਕੋਈ ਸ਼ੱਕ ਨਹੀਂ ਹੈ। ਇਸ ਲਈ ਵਿਸ਼ੇਸ਼ ਸ਼ਾਖਾ ਨੇ ਨੁਕਤੇ ਬਣਾ ਕੇ ਦਿੱਲੀ ਸਰਕਾਰ ਨੂੰ ਦਿੱਤੇ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਤਾਲਾਬੰਦੀ ਦੌਰਾਨ ਕੋਰੋਨਾ ਦੀ ਮਾਰ ਝੱਲ ਰਹੀ ਆਮਦਨੀ ਨੂੰ ਵੀ ਉਭਰਨ ਦਾ ਮੌਕਾ ਮਿਲੇਗਾ।