ਪਾਕਿਸਤਾਨ : ਪਾਕਿਸਤਾਨ ਵਿਚ ਇਕ ਨਵਾਂ ਕਾਨੂੰਨ ਜਲਦ ਹੀ ਆਉਣ ਵਾਲਾ ਹੈ। ਜਿਸ ਤਹਿਤ ਵਿਆਹ ਤੋਂ ਪਹਿਲਾ ਲੜਕੇ ਅਤੇ ਲੜਕੀ ਦਾ ਕੋਰੋਨਾ ਟੈਸਟ ਹੋਵੇਗਾ ਤਾਂ ਹੀ ਵਿਆਹ ਹੋ ਸਕੇਗਾ।ਵਿਆਹ ਤੋਂ ਪਹਿਲਾ ਇਕ ਪ੍ਰਮਾਣ ਪੱਤਰ ਦੇਣਾ ਹੋਵੇਗਾ ਜਿਸ ਵਿਚ ਲਿਖਿਆ ਹੋਵੇ ਕਿ ਕੋਰੋਨਾ ਦੀ ਰਿਪੋਰਟ ਨੈਗੇਟਿਵ ਹੈ ਪਾਕਿਸਤਾਨ ਵਿਚ ਸਰਕਾਰ ਹੁਣ ਵਿਆਹ ਤੋਂ ਪਹਿਲਾ ਕੋਰੋਨਾ ਦਾ ਪ੍ਰਮਾਣ ਪੱਤਰ ਦੇਣਾ ਜਰੂਰੀ ਕਰਨ ਉਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਅਤੇ ਕੈਨੇਡਾ ਵਿੱਚ ਪਹਿਲੀ ਵਾਰ ਵੇਖੇ ਗਏ ਜਾਨਲੇਵਾ ਕੀੜੇ, ਵਿਗਿਆਨੀਆਂ ਵਿਚ ਮੱਚੀ ਤੜਥੱਲੀ
ਇਸ ਸੰਬੰਧ ਵਿਚ ਫੈਡਰਲ ਇੰਸਟੀਚਿਉਟ ਆਫ ਹੈਲਥ ਨੇ ਸਲਾਹ ਦਿੱਤੀ ਹੈ ਕਿ ਦੇਸ਼ ਵਿਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਕਦਮ ਚੁੱਕ ਰਹੀ ਹੈ ਜਿਸ ਵਿਚ ਵਿਆਹ ਤੋਂ ਪਹਿਲਾ ਲੜਕਾ ਲੜਕੀ ਨੂੰ ਕੋਰੋਨਾ ਦਾ ਟੈਸਟ ਕਰਵਾ ਕੇ ਰਿਪੋਰਟ ਦੇਣੀ ਹੋਵੇਗੀ ਤਾਂ ਹੀ ਵਿਆਹ ਹੋ ਸਕਦਾ ਹੈ। ਉਰਦੂ ਪੁਆਇੰਟ ਦੀ ਖਬਰ ਮੁਤਾਬਿਕ ਕੋਰੋਨਾ ਟੈਸਟ ਨਾਲ ਜੋੜਿਆਂ ਦਾ ਪੰਜੀਕਰਨ ਵੀ ਹੋ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ : ਪਹਿਲੀ ਤਿਮਾਹੀ ’ਚ ਹਾਂਗਕਾਂਗ ਦੀ ਅਰਥਵਿਵਸਥਾ 9 ਫੀਸਦੀ ਡਿੱਗੀ
ਇਸ ਸੰਬੰਧੀ ਸਰਕਾਰ ਵਿਚਾਰ ਕਰ ਰਹੀ ਹੈ।ਸਰਕਾਰ ਨੇ ਇਹ ਪ੍ਰਸਤਾਵ ਬਣਾ ਕੇ ਕਾਨੂੰਨ ਮੰਤਰਾਲੇ ਨੂੰ ਭੇਜਿਆ ਗਿਆ ਹੈ।ਡਾਕਟਰ ਅਮਜਦ ਸਾਕਿਬ ਦੇ ਮੁਤਾਬਿਕ ਇਹ ਇਕ ਨਵਾਂ ਕਾਨੂੰਨ ਹੈ ਜੋ ਜਲਦੀ ਹੀ ਆਉਣ ਵਾਲਾ ਹੈ। ਇਸ ਦੇ ਤਹਿਤ ਲੜਕਾ ਤੇ ਲੜਕੀ ਨੂੰ ਵਿਆਹ ਤੋਂ ਪਹਿਲਾ ਕੋਰੋਨਾ ਦਾ ਟੈਸਟ ਕਰਵਾਉਣਾ ਲਾਜਮੀ ਹੋਵੇਗਾ।