Friday, November 22, 2024
 

ਨਵੀ ਦਿੱਲੀ

ਸ਼ਰਾਬੀਆਂ ਨੂੰ ਚਾਅ ਚੜਿ•ਆ, ਦੁਕਾਨਾਂ ਦੇ ਬਾਹਰ ਲੰਮੀਆਂ ਕਤਾਰਾਂ

May 04, 2020 02:24 PM

ਨਵੀ ਦਿੱਲੀ  : ਕੇਂਦਰ ਸਰਕਾਰ ਦੀਆਂ ਹਦਾਇਤਾਂ ਮਗਰੋਂ ਅੱਜ ਭਾਰਤ ਵਿਚ ਕਈ ਥਾਈ ਸ਼ਰਾਬ ਦੀਆਂ ਦੁਕਾਨਾਂ ਖੁਲਣ ਜਾ ਰਹੀਆਂ ਹਨ। ਸ਼ਰਾਬ ਦੀਆਂ ਅਜਿਹੀਆਂ ਦੁਕਾਨਾਂ ਜੋ ਰੈੱਡ ਜ਼ੋਨ ਵਿਚ ਹਨ ਪਰ ਕੰਟੇਨਮੈਂਟ ਏਰੀਆ ਦੇ ਬਾਹਰ ਹਨ , ਸਵੇਰੇ 9 ਵਜੇ ਤੋਂ ਖੁੱਲ•ਣਗੀਆਂ, ਪਰ 9 ਵਜੇ ਤੋਂ ਪਹਿਲਾਂ, ਅਜਿਹੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ। ਲੋਕ ਦੁਕਾਨਾਂ ਦੇ ਬਾਹਰ ਸਵੇਰੇ 6 ਵਜੇ ਖੜ•ੇ ਹੋਣੇ ਸ਼ੁਰੂ ਹੋ ਗਏ। ਲੋਕਾਂ ਨੂੰ ਡਰ ਹੈ ਕਿ ਸ਼ਾਮ ਤੱਕ ਸ਼ਰਾਬ ਮੁੱਕ ਨਾ ਜਾਵੇ, ਜਾਂ ਫਿਰ ਸਰਕਾਰ ਮੁੜ ਤੋਂ ਪਾਬੰਧੀ ਨਾਲ ਲਗਾ ਦੇਵੇ। ਅੱਜ ਚੰਗੀਗੜ• ਵਿਚ ਵੀ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਹਨ। ਇਥੇ ਵੀ ਸ਼ਰਾਬੀਆਂ ਨੂੰ ਚਾਅ ਚੜਿ•ਆ ਹੋਇਆ ਹੈ ਤੇ ਇਕ-ਦੂਜੇ ਤੋਂ ਪਹਿਲਾਂ ਠੇਕੇ ਉਤੇ ਪੁੱਜਣ ਲਈ ਲੋਕ ਕਾਹਲੇ ਪਏ ਹੋਏ ਹਨ।  ਅਜਿਹਾ ਹੀ ਦ੍ਰਿਸ਼ ਪੂਰਬੀ ਦਿੱਲੀ ਦੇ ਚੰਦਰ ਵਿਹਾਰ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਵੇਖਣ ਨੂੰ ਮਿਲਿਆ। ਸਵੇਰੇ ਸਾਢੇ ਅੱਠ ਵਜੇ ਇਥੇ ਦੁਕਾਨ ਬੰਦ ਸੀ, ਪਰ ਇਸ ਤੋਂ ਪਹਿਲਾਂ ਦੁਕਾਨ ਦੇ ਸਾਹਮਣੇ ਇਕ ਲੰਬੀ ਲਾਈਨ ਲੱਗ ਗਈ ਸੀ। 

ਕਈ ਥਾਵਾਂ ਉਤੇ ਤਾਂ ਅੱਧਾ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਵੇਖੀਆਂ ਗਈਆਂ, ਹਾਲਾਂਕਿ, ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਮਾਰਸ਼ਲਾਂ ਨੂੰ ਤਾਇਨਾਤ ਕਰਨ ਦੀ ਵੀ ਚਰਚਾ ਹੈ।  ਆਬਕਾਰੀ ਵਿਭਾਗ ਵੱਲੋਂ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ•ਣ ਦੇ ਜਾਰੀ ਕੀਤੇ ਗਏ ਹੁਕਮ ਅਨੁਸਾਰ ਮਾਲ, ਮਾਰਕੀਟ ਕੰਪਲੈਕਸ ਅਤੇ ਮਾਰਕੀਟ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਐਲ -6 ਅਤੇ ਐਲ -8 ਲਾਇਸੈਂਸ ਵਾਲੀਆਂ ਦੁਕਾਨਾਂ, ਜਿਨ•ਾਂ ਦੀ ਸੂਚੀ ਦਿੱਲੀ ਸਰਕਾਰ ਦੇ ਸਬੰਧਤ ਵਿਭਾਗਾਂ ਨੇ ਜਮ•ਾਂ ਕਰ ਦਿੱਤੀ ਹੈ ਅਤੇ ਅਜਿਹੀਆਂ ਸਾਰੀਆਂ ਦੁਕਾਨਾਂ (ਜੋ ਰੈੱਡ ਜ਼ੋਨ ਵਿਚ ਹਨ ਪਰ ਕੰਟੇਨਮੈਂਟ ਏਰੀਆ ਦੇ ਬਾਹਰ ਹਨ) ਸਵੇਰੇ 9 ਵਜੇ ਤੋਂ ਸ਼ਾਮ 6.30 ਵਜੇ ਤਕ ਖੁੱਲ•ਣਗੀਆਂ।

 

Have something to say? Post your comment

 
 
 
 
 
Subscribe