ਮੁੰਬਈ : ਕਰਨ ਜੌਹਰ ਦੀ ਕਲੰਕ ਇਸ ਸਮੇਂ ਕਾਫੀ ਚਰਚਾ 'ਚ ਹੈ। ਫਿਲਮ ਦਾ ਇਕ-ਇਕ ਗਾਣਾ ਲੋਕਾਂ ਦੇ ਜਿਹਨ 'ਚ ਵੱਸਦਾ ਜਾ ਰਿਹਾ ਹੈ ਕਿਉਂਕਿ ਇਸ ਫਿਲਮ 'ਚ ਇਕ ਤੋਂ ਵੱਧ ਕੇ ਇਕ ਕਲਾਕਾਰ ਹਨ ਤੇ ਸਭ ਤੋਂ ਬਿਹਤਰੀਨ ਕਿਰਦਾਰ ਵੀ। ਅੱਜ ਮਾਧੁਰੀ ਦਾ ਗਾਣਾ ਜਾਰੀ ਕੀਤਾ ਗਿਆ ਹੈ ਜੋ ਬੇਹੱਦ ਆਕਰਸ਼ਕ ਹੈ।
ਗਾਣੇ ਦੇ ਬੋਲ ਹਨ 'ਤੁਮ ਸੇ ਜੁਦਾ ਹੋ ਕੇ ਹਮ ਤਬਾਹ ਹੋ ਗਏ', ਕਲੰਕ ਦਾ ਇਹ ਗਾਣਾ ਮਾਧੁਰੀ 'ਤੇ ਜਿੰਨੀਖ਼ੂਬਸੂਰਤੀ ਨਾਲ ਫਿਲਮਾਇਆ ਗਿਆ ਹੈ ਉਨੀਂ ਹੀ ਵਧੀਆ ਅਦਾਕਾਰੀ ਮਾਧੁਰੀ ਦੀ ਵੀ ਹੈ। ਪ੍ਰਸਿੱਧ ਕਥਕ ਸਮਾਰਟ ਪੰਡਤ ਬਿਰਜੂ ਮਹਾਰਾਜ ਤੋਂ ਡਾਂਸ ਦੀਆਂ ਬਾਰੀਕੀਆਂ ਸਿਖ ਚੁੱਕੀ ਮਾਧੁਰੀ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਦਾਵਾਂ ਦਿਖਾਈਆਂ ਹਨ। ਇਸ ਗਾਣੇ ਨੂੰ ਸ਼ਰੇਅ ਘੋਸ਼ਾਲ ਨੇ ਆਪਣੀ ਆਵਾਜ਼ 'ਚ ਗਾਇਆ ਹੈ ਜਦ ਕਿ ਗਾਣੇ ਦੇ ਬੋਲ ਅਮਿਤਾਭ ਭੱਟਾਚਾਰੀਆਂ ਨੇ ਲਿਖਿਆ ਹੈ।
ਇਸ ਗਾਣੇ ਨੂੰ ਸਰੋਜ ਖ਼ਾਨ ਤੇ ਰੇਮੋ ਡੀਸੂਜਾ ਨੇ ਕੋਰੀਓਗ੍ਰਾਫ ਕੀਤਾ ਹੈ।ਅਭਿਸ਼ੇਕ ਵਰਮਨ ਦੇ ਨਿਰਦੇਸ਼ਕ 'ਚ ਬਣੀ ਕਲੰਕ ਦੀ ਕਹਾਣੀ 1945 ਦੇ ਆਸ-ਪਾਸ ਦੀ ਹੈ। ਇਸ ਦੌਰਾਨ ਆਪਣੇ ਸਨਮਾਨ ਤੇ ਰੁਤਬੇ ਲਈ ਜੰਗ ਵੀ ਹੋਈ ਤੇ ਅਮਰ ਪ੍ਰੇਮ ਵੀ। ਫਿਲਮ 'ਚ ਜਫਰ ਤੇ ਰੂਪ ਦੇ ਪਿਆਰ ਨੂੰ ਦਿਖਾਇਆ ਗਿਆ ਹੈ ਤੇ ਨਾਲ ਰਜਵਾੜਿਆਂ ਦਾ ਵਿਆਹ ਜਿਸ 'ਚ ਦੇਵ ਚੌਧਰੀ ਤੇ ਰੂਪ (ਭਾਵ ਆਦਿਤਿਆ ਰਾਏ ਕਪੂਰ-ਆਲੀਆ ਭੱਟ ) ਦਾ ਵਿਆਹ ਕਰਵਾਇਆ ਜਾਂਦਾ ਹੈ।
ਫਿਲਮ 'ਚ ਮਾਧੁਰੀ ਨੂੰ ਬਹਾਰ ਬੇਗ਼ਮ ਦਾ ਰੋਲ ਦਿੱਤਾ ਗਿਆ ਹੈ ਤੇ ਸੰਜੇ ਦੱਤ ਨੂੰ ਬਲਰਾਜ ਚੌਧਰੀ ਦਾ ਰੋਲ ਦਿੱਤਾ ਗਿਆ ਹੈ। ਦੋਵੇ ਦੋ ਦਹਾਕਿਆਂ ਤੋਂ ਬਾਅਦ ਕਿਸੇ ਫਿਲਮ 'ਚ ਕੰਮ ਕਰ ਰਹੇ ਹਨ।ਇਸ ਤੋਂ ਪਹਿਲਾਂ ਕਲੰਕ ਦਾ ਟਾਈਟਲ, ਘਰ ਮੋਰੇ ਪਰਦੇਸੀਆ ਤੇ ਬਾਕੀ ਫਸਟ ਕਲਾਸ ਹੈ, ਵੀ ਜਾਰੀ ਹੋ ਚੁੱਕਾਹੈ ਤੇ ਸਾਰੇ ਹਿੱਟ ਹੋ ਰਹੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ ਤੇ ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।