ਫ਼ਿਰੋਜ਼ਪੁਰ : ਪੰਜਾਬ ਵਿਚ ਵੱਖ ਸੂਬਿਆਂ ਵਿੱਚੋਂ 447 ਵਿਅਕਤੀ ਆਏ ਸਨ। ਤਾਜ਼ਾ ਰਿਪੋਰਟਾਂ ਵਿੱਚੋਂ 70 ਲੋਕਾਂ ਦੀ ਰਿਪੋਰਟ ਨੈਗਟਿਵ ਅਤੇ 25 ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਕਰੋਨਾ ਪੀੜਤ ਮਿਲੇ ਵਿਅਕਤੀਆਂ 'ਚੋਂ 19 ਦਾ ਸਬੰਧ ਮਹਾਰਾਸ਼ਟਰ ਅਤੇ 6 ਦਾ ਜੈਸਲਮੇਰ ਤੇ ਰਾਜਸਥਾਨ 'ਚੋਂ ਆਏ ਲੋਕਾਂ ਨਾਲ ਹੈ। ਜੋ ਲੋਕ ਏਕਾਂਤਵਾਸ ਕੀਤੇ ਗਏ ਹਨ ਉਨਾਂ ਵਿਚ ਬੀਮਾਰੀ ਦਾ ਕੋਈ ਵੀ ਲੱਛਣ ਨਜ਼ਰ ਨਹੀਂ ਆ ਰਿਹਾ। ਤਿੰਨ ਤਿੰਨ ਵਾਰ ਟੈਸਟ ਅਤੇ ਕਈ ਕਈ ਵਾਰ ਥਰਮਲ ਸਕ੍ਰੀਨਿੰਗ ਹੋ ਚੁੱਕੀ ਸੀ। ਜਦਕਿ ਫਿਰ ਵੀ ਉਹ ਸਰਕਾਰੀ ਹਦਾਇਤਾਂ ਦੀ ਪੂਰੀ ਤਰ•ਾਂ ਪਾਲਨਾ ਕੀਤੀ ਜਾ ਰਹੀ ਹੈ ਅਤੇ ਪੂਰੀ ਪ੍ਰਕਿਆ ਮਿਲਣ ਮਗਰੋਂ ਹੀ ਸਾਰਿਆਂ ਨੂੰ ਘਰ ਜਾਂ ਹਸਪਤਾਲ ਲਿਜਾਇਆ ਜਾਵੇਗਾ।