Saturday, November 23, 2024
 

ਹੋਰ ਦੇਸ਼

ਨਜ਼ਰ ਆਏ ਤਾਨਾਸ਼ਾਹ ਕਿਮ ਜੋਂਗ ਉਨ, ਅਟਕਲਾਂ 'ਤੇ ਬ੍ਰੇਕ

May 02, 2020 10:41 AM

ਪਿਓਂਗਯਾਂਗ  : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਜ਼ਿੰਦਾ ਹਨ ਜਾਂ ਨਹੀਂ, ਗੰਭੀਰ ਬੀਮਾਰੀ ਵਿਚੋਂ ਲੰਘ ਰਹੇ ਹਨ ਜਾਂ ਬ੍ਰੇਨ ਡੈੱਡ ਹੋ ਚੁੱਕੇ ਹਨ। ਇਹਨਾਂ ਸਾਰੇ ਸਵਾਲਾਂ ਤੋਂ ਅੱਜ ਪਰਦਾ ਉਠ ਗਿਆ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਲੈ ਕੇ ਸਾਰੀਆਂ ਅਟਕਲਾਂ 'ਤੇ ਉਸ ਸਮੇਂ ਬ੍ਰੇਕ ਲੱਗ ਗਈ ਜਦੋਂ ਕਰੀਬ 20 ਦਿਨਾਂ ਬਾਅਦ ਉਹ ਕਿਸੇ ਜਨਤਕ ਪ੍ਰੋਗਰਾਮ ਵਿਚ ਪਹਿਲੀ ਵਾਰ ਦਿਖਾਈ ਦਿੱਤੇ। 

3 ਹਫਤੇ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਸ਼ੁੱਕਰਵਾਰ ਨੂੰ ਜਨਤਕ ਰੂਪ ਵਿਚ ਆਪਣੀ ਭੈਣ ਅਤੇ ਹੋਰ ਅਧਿਕਾਰੀਆਂ ਦੇ ਨਾਲ ਨਜ਼ਰ ਆਏ। ਉੱਤਰੀ ਕੋਰੀਆ ਦੀ ਸਟੇਟ ਮੀਡੀਆ ਨੇ ਸ਼ਨੀਵਾਰ ਨੂੰ ਇਸ ਸੰਬੰਧੀ ਕੁਝ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ। ਇਕ ਖਾਦ ਦੀ ਫੈਕਟਰੀ ਵਿਚ ਇਕ ਸਮਾਰੋਹ ਵਿਚ ਹਿੱਸਾ ਲੈਂਦੇ ਦਿਖਾਏ ਗਏ ਹਨ। ਇਹਨਾਂ ਤਸਵੀਰਾਂ ਵਿਚ ਕਿਮ ਜੋਂਗ ਉਨ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਨਜ਼ਰ ਆ ਰਹੇ ਹਨ ਅਤੇ ਮੁਸਕੁਰਾਉਂਦੇ ਹੋਏ ਵੀ ਦਿਸ ਰਹੇ ਹਨ। 

ਇਹ ਅਹਿਮ ਖਬਰ ਪੜ੍ਹੋ : ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਦੋ ਜਵਾਨ ਸ਼ਹੀਦ ਕਈ ਹੋਰ ਜ਼ਖਮੀ

 ਉੱਤਰੀ ਕੋਰੀਆਈ ਸ਼ਾਸਕ ਹਾਲ ਹੀ ਵਿਚ ਕਈ ਪ੍ਰੋਗਰਾਮਾਂ ਵਿਚ ਨਹੀਂ ਦਿਸੇ ਸਨ। ਇਸ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਿਮ ਜੋਂਗ ਉਨ 15 ਅਪ੍ਰੈਲ ਨੂੰ ਆਪਣੇ ਮਰਹੂਮ ਦਾਦਾ ਅਤੇ ਦੇਸ਼ ਦੇ ਸੰਸਥਾਪਕ ਕਿਮ ਇਲ-ਸੁੰਗ ਦੀ 108ਵੀਂ ਵਰ੍ਹੇਗੰਢ ਵਿਚ ਵੀ ਨਜ਼ਰ ਨਹੀਂ ਆਏ ਸਨ। 

ਇੰਨਾ ਹੀ ਨਹੀਂ ਉਹ ਆਖਿਰੀ ਵਾਰ 11 ਅਪ੍ਰੈਲ ਨੂੰ ਹੀ ਇਕ ਬੈਠਕ ਵਿਚ ਦਿਸੇ। ਦੱਸਿਆ ਜਾ ਰਿਹਾ ਹੈ ਕਿ 2012 ਦੇ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਮ ਆਪਣੇ ਦਾਦਾ ਦੇ ਜਯੰਤੀ ਸਮਾਰੋਹ ਵਿਚ ਸ਼ਾਮਲ ਨਹੀਂ ਰਹੇ।

 

Have something to say? Post your comment

 
 
 
 
 
Subscribe