ਅੰਮ੍ਰਿਤਸਰ : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 600 ਸ਼ਰਧਾਲੂਆਂ ਵਿੱਚੋਂ 32 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਕੁੱਲ 600 ਸ਼ਰਧਾਲੂਆਂ ਵਿੱਚੋਂ 480 ਦੇ ਟੈਸਟ ਲਗਾਏ ਗਏ, ਜਿਨ•ਾਂ ਵਿੱਚੋਂ 32 ਲੋਕ ਪਾਜ਼ੀਟਿਵ ਪਾਏ ਗਏ। ਕਰੀਬ 360 ਲੋਕਾਂ ਦੀ ਰਿਪੋਰਟ ਨੈਗੇਟਿਵ ਰਹੀ ਜਦਕਿ ਬਾਕੀ ਸ਼ਰਧਾਲੂਆਂ ਦੇ ਟੈਸਟ ਦੀ ਰਿਪੋਰਟ ਆਉਣੀ ਬਾਕੀ ਹੈ। ਪਿਛਲੇ ਕਰੀਬ 37 ਦਿਨਾਂ ਵਿੱਚ 14 ਲੋਕ ਪਾਜ਼ੀਟਿਵ ਪਾਏ ਗਏ ਸਨ ਜਿਨ•ਾਂ ਵਿੱਚੋਂ 2 ਦੀ ਮੌਤ ਹੋਣ ਤੋਂ ਬਾਅਦ 6 ਨੂੰ ਛੁੱਟੀ ਮਿਲਣ ਉਪਰੰਤ 6 ਮਰੀਜ਼ ਇਲਾਜ ਅਧੀਨ ਸਨ।