ਮਲੋਟ : ਭਾਵੇਂ ਕੇ ਦੇਸ਼ ਅੰਦਰ ਤਾਲਾਬੰਦੀ ਕਾਰਨ ਆਵਾਜਾਈ ਘੱਟ ਗਈ ਹੈ ਪਰ ਫੇਰ ਵੀ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹੇ ਹੀ ਇਕ ਹਾਦਸੇ ਨੇ ਅੱਜ ਸਵੇਰੇ ਇਕ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਇਕ ਸ਼ੇਵਰਲੇਟ ਟ੍ਰੈਵਲ ਗੱਡੀ ਸਰਕਾਰੀ ਪਾਸ ਲੈ ਕੇ ਹਨੁਮਾਨਗੜ੍ਹ ਵਿੱਚ ਫਸੇ ਸ਼ਰਧਾਲੂਆਂ ਨੂੰ ਲੈਣ ਜਾ ਰਹੀ ਸੀ ਕਿ ਈਨਾਖੇੜਾ ਨਜ਼ਦੀਕ ਇੱਕ ਮੋਟਰਸਾਈਕਲ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਜਵਾਹਰਪੁਰ 'ਚ ਕੋਰੋਨਾ ਦੇ 2 ਨਵੇਂ ਕੇਸਾਂ ਦੀ ਪੁਸ਼ਟੀ
ਮੋਟਰਸਾਇਕਲ ਸਵਾਰਾਂ ਵਿੱਚੋਂ ਇਕ ਵਿਅਕਤੀ ਸ਼ਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰੁਪਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਕਰਨੈਲ ਸਿੰਘ ਪੁੱਤਰ ਬਾਵਾ ਸਿੰਘ ਵਸਤੀ ਧਿਗਾਣਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜੋ ਬਠਿੰਡਾ ਵਿਖੇ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਦੋਵੇਂ ਮੋਟਰਸਾਈਕਲ ਸਵਾਰ ਢੋਆ ਢੁਆਈ ਦੇ ਕਾਮ ਨਾਲ ਸਬੰਧਤ ਹਨ ਅਤੇ ਮੋਟਰਸਾਈਕਲ ਤੇ ਮਜ਼ਦੂਰ ਲੈਣ ਜਾ ਰਹੇ ਸਨ। ਜਾਣਕਾਰੀ ਮਿਲਣ ਮਗਰੋਂ ਮੌਕੇ ਤੇ ਪਹੁੰਚੀ ਗਿੱਦੜਬਾਹਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਅਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।