Friday, November 22, 2024
 

ਪੰਜਾਬ

ਕਰਫ਼ਿਊ ਦੀ ਉਲੰਘਣਾ : ਅੰਤਮ ਸਸਕਾਰ 'ਚ ਸ਼ਾਮਲ ਹੋਏ 82 ਵਿਅਕਤੀ ਥਾਣੇ 'ਚ ਡੱਕੇ

April 29, 2020 02:04 PM
ਧੂਰੀ : ਬੀਤੀ ਕੱਲ ਧੂਰੀ ਦੇ ਰਹਿਣ ਵਾਲੇ ਕਰਮਾ ਪੁੱਤਰ ਬਾਵਾ ਤੇ ਇੱਕ ਔਰਤ ਸ਼ੀਲੂ ਪਤਨੀ ਗੁਰਮੇਲ ਸਿੰਘ ਨਾਮੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਅੱਜ ਰਾਮ ਬਾਗ਼ ਧੂਰੀ ਵਿਖੇ ਇਨ•ਾਂ ਦਾ ਅੰਤਮ ਸਸਕਾਰ ਕੀਤਾ ਜਾਣਾ ਸੀ ਅਤੇ ਸਿਟੀ ਧੂਰੀ ਦੀ ਪੁਲਿਸ ਨੇ ਕਰਫ਼ਿਊ ਦੀ ਪਾਲਣਾ ਯਕੀਨੀ ਬਣਾਉਣ ਲਈ ਪਰਵਾਰ ਨੂੰ ਅੰਤਮ ਸੰਸਕਾਰ ਵਿੱਚ ਇੱਕਠ ਨਾ ਕਰਨ ਸਬੰਧੀ ਅਗਾਊ ਸੂਚਨਾ ਵੀ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਵੀ ਰਾਮ ਬਾਗ ਵਿਖੇ ਭਾਰੀ ਇੱਕਠ ਦੇਖ ਕੇ ਪੁਲਿਸ ਨੇ ਮਜਬੂਰਨ ਤੁਰੰਤ ਹਰਕਤ ਵਿੱਚ ਆਉਂਦਿਆਂ ਬਿਨਾਂ ਪ੍ਰਵਾਨਗੀ ਸਸਕਾਰ ਵਿੱਚ ਸ਼ਾਮਿਲ ਹੋਏ ਸਾਰੇ ਵਿਅਕਤੀਆਂ ਨੂੰ ਧੂਰੀ ਦੇ ਖਾਲਸਾ ਸਕੂਲ ਵਿਖੇ ਬਣੀ ਖੁੱਲੀ ਜੇਲ• ਵਿੱਚ ਬੰਦ ਕਰ ਦਿੱਤਾ ਅਤੇ ਉਨ•ਾਂ ਦੇ ਵਾਹਨ ਵੀ ਥਾਣੇ ਵਿੱਚ ਬੰਦ ਕਰ ਦਿੱਤੇ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਹਮਦਰਦੀ ਪ੍ਰਗਟ ਕਰਦਿਆਂ ਦੱਸਿਆ ਕਿ ਇਹ 82 ਵਿਅਕਤੀ ਇੱਕ ਵਿਸ਼ੇਸ਼ ਬਰਾਦਰੀ ਨਾਲ ਸਬੰਧਤ ਹਨ ਤੇ ਇਨ•ਾਂ ਦਾ ਪੁਲਿਸ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ।
 

Have something to say? Post your comment

 
 
 
 
 
Subscribe