ਚੰਡੀਗੜ੍ਹ ਦੇ ਸੈਕਟਰ-39 ਦੇ ਮੁੱਖ ਵਾਟਰ ਵਰਕਸ ਵਿੱਚ ਮੁਰੰਮਤ ਕਾਰਨ 3 ਦਿਨਾਂ ਤੱਕ ਪਾਣੀ ਦੀ ਸਪਲਾਈ ਮੱਠੀ ਰਹੇਗੀ। ਪਾਣੀ ਦੀ ਟੈਂਕੀ ਨੰਬਰ ਇੱਕ ਦੀ 100 ਐਮਐਮ ਪਾਈਪ ਵਿੱਚ ਲੱਗੇ ਵਾਲਵ ਵਿੱਚ ਖ਼ਰਾਬੀ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਨਗਰ ਨਿਗਮ ਇਸ ਨੂੰ 18 ਅਕਤੂਬਰ ਤੋਂ 20 ਅਕਤੂਬਰ ਤੱਕ ਠੀਕ ਕਰੇਗਾ। ਜਾਣਕਾਰੀ ਮੁਤਾਬਕ ਕੱਲ ਸਵੇਰੇ ਪਾਣੀ ਪੂਰੇ ਪ੍ਰੈਸ਼ਰ ਨਾਲ ਆਵੇਗਾ।