ਬਟਾਲਾ : ਪੰਜਾਬ ਵਿਚ ਕਰਫ਼ਿਊ ਜਾਰੀ ਹੈ ਅਤੇ ਨਾਲ ਨਾਲ ਖ਼ਤਰਨਾਕ ਵਾਰਦਾਤਾਂ ਵੀ ਚਲ ਰਹੀਆਂ ਹਨ। ਹਾਲੇ ਬੀਤੇ ਕਲ ਹੀ ਮਜੀਠਾ ਵਿਚ ਸਰਪੰਚ ਦੇ ਪਤੀ ਦੀ ਹੱਤਿਆ ਹੋ ਗਈ ਸੀ ਅਤੇ ਅੰਜ ਬਟਾਲਾ ਵਿਚ ਪਿੰਡ ਦੇ ਸਰਪੰਚ ਨੇ ਇਕ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ ਦਿਤਾ। ਘਟਨਾ ਪਿੰਡ ਖਾਰਾ ਦੀ ਹੈ। ਮ੍ਰਿਤਕ ਦਿਲਬਾਗ਼ ਸਿੰਘ ਦੇ ਬੇਟੇ ਜਗਰੂਪ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਪਿੰਡ ਦਾ ਸਰਪੰਚ ਮਨਬੀਰ ਸਿੰਘ ਬਬੁਆ ਹੱਥ 'ਚ ਬੰਦੂਕ ਫੜ• ਕੇ ਉਨ•ਾਂ ਕੋਲ ਆ ਗਿਆ ਅਤੇ ਸਰਪੰਚ ਨੇ ਸ਼ਰਾਬ ਵੀ ਪੀਤੀ ਹੋਈ ਸੀ ਅਤੇ ਵੇਖਦੇ ਹੀ ਵੇਖਦੇ ਉਸ ਨੇ ਦਿਲਬਾਗ਼ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਹਵਾਈ ਫ਼ਾਇਰ ਵੀ ਕੀਤੇ। ਜ਼ਖ਼ਮੀ ਹਾਲਤ 'ਚ ਉਸ ਨੂੰ ਬਟਾਲਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਡਾਕਟਰਾਂ ਨੇ ਗੰਭੀਰ ਹਾਲਤ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਪਰ ਦਿਲਬਾਗ਼ ਸਿੰਘ ਰਸਤੇ ਵਿਚ ਹੀ ਦਮ ਤੋੜ ਦਿੱਤਾ। ਪੁਲਿਸ ਨੇ ਸਰਪੰਚ ਵਿਰਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।