ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਮੂਲ ਦੀ ਅਮਰੀਕੀ ਮਨੀਸ਼ਾ ਸਿੰਘ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ ਹੈ ਉਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਥਿਕ ਸਹਿਯੋਗ ਅਤੇ ਵਿਕਾਸ ਜਥੇਬੰਦੀ (ਓਈਸੀਡੀ) 'ਚ ਮੁਲਕ ਦਾ ਨਵਾਂ ਸਫ਼ੀਰ ਨਾਮਜ਼ਦ ਕੀਤਾ ਹੈ। ਇਸ ਸਮੇਂ ਉਹ ਵਿਦੇਸ਼ ਵਿਭਾਗ 'ਚ ਆਰਥਿਕ ਅਤੇ ਕਾਰੋਬਾਰੀ ਮਾਮਲਿਆਂ ਬਾਰੇ ਉਪ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੀ ਹੈ।
ਪੈਰਿਸ ਸਥਿਤ ਓਈਸੀਡੀ ਦੇ 36 ਮੈਂਬਰ ਹਨ ਅਤੇ ਇਹ ਆਰਥਿਕ ਤਰੱਕੀ ਅਤੇ ਆਲਮੀ ਵਪਾਰ ਜਿਹੇ ਮੁੱਦਿਆਂ 'ਤੇ ਰਣਨੀਤੀ ਬਣਾਉਂਦੀ ਹੈ। ਮਨੀਸ਼ਾ ਸਿੰਘ ਨੇ ਮਿਆਮੀ ਯੂਨੀਵਰਸਿਟੀ ਤੋਂ ਬੀਏ ਅਤੇ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਕਾਲਜ ਆਫ਼ ਲਾਅ ਤੋਂ ਐੱਲਐੱਲਐੱਮ ਕੀਤੀ ਹੈ।