ਮਾਛੀਵਾੜਾ : ਥਾਣਾ ਜੋਧਵਾਲ ਬਸਤੀ ਵਿਖੇ ਤਾਇਨਾਤ ਐਸ.ਐਚ.ਓ. ਹਰਪ੍ਰੀਤ ਕੌਰ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਥਾਣੇ 'ਚ ਤਾਇਨਾਤ ਮਾਛੀਵਾੜਾ ਵਾਸੀ ਕਾਂਸਟੇਬਲ ਸੁਰਜੀਤ ਸਿੰਘ ਨੂੰ ਪਰਿਵਾਰ ਸਮੇਤ ਸਿਹਤ ਵਿਭਾਗ ਵਲੋਂ ਘਰ 'ਚ ਹੀ ਏਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ ਮਾਛੀਵਾੜਾ ਵਿਖੇ ਜਾ ਕੇ ਉਸਦੇ ਨਿਵਾਸ 'ਤੇ ਜਾ ਕੇ ਜਾਂਚ ਕੀਤੀ ਅਤੇ ਕਾਂਸਟੇਬਲ ਸੁਰਜੀਤ ਸਿੰਘ ਦੇ ਸੈਂਪਲ ਕਰੋਨਾ ਜਾਂਚ ਲਈ ਭੇਜੇ ਗਏ ਜਿਨ•ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਫਿਲਹਾਲ ਸਿਹਤ ਵਿਭਾਗ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪਰਿਵਾਰਕ ਮੈਂਬਰ ਘਰੋਂ ਬਾਹਰ ਨਾ ਨਿਕਲੇ। ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਇੱਕ ਕਰੋਨਾ ਪਾਜ਼ੀਟਿਵ ਚੋਰ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ 'ਚ ਫੋਕਲ ਪੁਆਇੰਟ 'ਚ ਤਾਇਨਾਤ ਮਾਛੀਵਾੜਾ ਨਿਵਾਸੀ ਸਿਪਾਹੀ ਦੀ ਜਾਂਚ ਕੀਤੀ ਗਈ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਹੁਣ ਇਲਾਕੇ ਦੇ ਲੋਕਾਂ ਵਲੋਂ ਇਹ ਅਰਦਾਸ ਕੀਤੀ ਜਾ ਰਹੀ ਕਿ ਕਾਂਸਟੇਬਲ ਸੁਰਜੀਤ ਸਿੰਘ ਦੀ ਰਿਪੋਰਟ ਵੀ ਨੈਗੇਟਿਵ ਆਵੇ।