Friday, November 22, 2024
 

ਪੰਜਾਬ

ਛੇਹਰਟਾ ਵਿਖੇ ਗੁਬਾਰਿਆਂ ਦੇ ਨਾਲ ਉਰਦੂ ਦੀ ਚਿੱਠੀ ਮਿਲਣ 'ਤੇ ਲੋਕਾਂ 'ਚ ਦਹਿਸ਼ਤ

April 25, 2020 09:21 PM

ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਇਲਾਕਾ ਭੱਲਾ ਕਲੋਨੀ ਛੇਹਰਟਾ ਵਿਖੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਗੈਸ ਵਾਲੇ ਗੁਬਾਰੇ ਦੇ ਨਾਲ ਉਰਦੂ ਦੀ ਲਿਖੀ ਚਿੱਠੀ ਮਿਲਣ ਉਪਰੰਤ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਗੁਬਾਰਾ ਪਾਕਿਸਤਾਨ ਦੀ ਸਾਈਡ ਤੋਂ ਆਇਆ ਹੋਵੇ ਕਿਉਂਕਿ ਇਸਦੇ ਨਾਲ ਲਿਖੀ ਚਿੱਠੀ ਉਰਦੂ ਭਾਸ਼ਾ ਵਿੱਚ ਸੀ। ਮਾਮਲੇ ਦਾ ਪਤਾ ਚੱਲਦਿਆਂ ਸਬੰਧਤ ਥਾਣੇ ਦੇ ਅਧਿਕਾਰੀ ਪੁਲਿਸ ਕਰਮਚਾਰੀਆਂ ਦੇ ਨਾਲ ਪਹੁੰਚ ਗਏ। ਚਿੱਠੀ ਤੋਂ ਪਤਾ ਕਰਵਾਇਆ ਗਿਆ ਜਿਸ ਵਿੱਚ ਲਿਖਿਆ ਗਿਆ ਸੀ ''ਅੱਲਾ ਤਾਲਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਮਾਨਵਤਾ ਦੀ ਰੱਖਿਆ ਕਰੇ, ਅਗਰ ਸਾਡੇ ਵੱਲੋਂ ਕਿਸੇ ਪ੍ਰਕਾਰ ਦੀਆਂ ਕੋਈ ਗਲਤੀਆਂ ਹੋਈਆ ਹਨ ਤਾਂ ਸਾਨੂੰ ਮਾਫ਼ ਕੀਤਾ ਜਾਵੇ।''
ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਚਿੱਠੀ ਪਾਕਿਸਤਾਨ ਦੀ ਪਾਸੋਂ ਨਾ ਆਈ ਹੋਵੇ ਅਤੇ ਭਾਰਤ ਵਿੱਚ ਹੀ ਕਿਸੇ ਨੇ ਗੁਬਾਰੇ ਨਾਲ ਹਵਾ ਵਿੱਚ ਉਡਾਈ ਹੋਵੇ ਪਰ ਛੇਹਰਟਾ ਵਿੱਚ ਮਿਲੇ ਗਏ ਗੁਬਾਰੇ ਨੂੰ ਲੈ ਕੇ ਪੁਲਿਸ ਵੱਲੋਂ ਬਾਰੀਕੀ ਨਾਲ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਕਿ ਇਸ ਤਰ•ਾਂ ਦਾ ਕੋਈ ਹੋਰ ਗੁਬਾਰਾ ਤਾਂ ਕਿਸੇ ਨੂੰ ਨਹੀਂ ਮਿਲਿਆ। ਛੇਹਰਟਾ ਨਿਵਾਸੀ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਸਵੇਰੇ ਕਰੀਬ 5 ਵਜੇ ਗੁਬਾਰੇ ਦੇਖੇ ਸਨ। ਗੁਬਾਰੇ ਦੇ ਨਾਲ ਬੰਨੀ ਚਿੱਠੀ ਵੀ ਉਡਦੀ ਨਜ਼ਰ ਆ ਰਹੀ ਸੀ। ਉਸਨੇ ਇਨ•ਾਂ ਦੋਨਾਂ ਗੁਬਾਰਿਆਂ ਨੂੰ ਫੜ•ਣ ਤੋਂ ਬਾਅਦ ਚਿੱਠੀ ਪੜ•੍ਰਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਭਾਸ਼ਾ ਉੁਰਦੂ ਵਿੱਚ ਹੋਣ ਕਰਕੇ ਉਸਨੂੰ ਸਮਝ ਨਹੀਂ ਅਤੇ ਜਿਸਦੇ ਚੱਲਦੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।  

 

Have something to say? Post your comment

 
 
 
 
 
Subscribe