ਅੰਮ੍ਰਿਤਸਰ : ਕਰਫ਼ਿਊ ਅਤੇ ਲਾਕਡਾਊਨ ਦੌਰਾਨ ਸਰਕਾਰੀ ਆਦੇਸ਼ਾਂ ਅਤੇ ਸਮਾਜਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਇਕ ਮਿਸਾਲ ਵੇਖਣ ਨੂੰ ਮਿਲੀ ਹੈ। ਕਿਉਂ ਕਿ ਪਹਿਲਾਂ ਤੋਂ ਹੀ ਮਿਥੇ ਵਿਆਹ ਸਮਾਗਮ ਵੀ ਪੂਰਾ ਕਰ ਲਿਆ ਅਤੇ ਸਰਕਾਰੀ ਨਿਯਮਾਂ ਦਾ ਵੀ ਪੂਰਾ ਖਿਆਲ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਾਸੀ ਨੇ ਲਾਕਡਾਊਨ ਕਾਰਨ ਵਿਆਹ ਦੀ ਤਰੀਕ ਟਾਲਣ ਦੀ ਥਾਂ ਸੁਲਤਾਨਵਿੰਡ ਰੋਡ ਸਥਿਤ ਇਕ ਗੁਰਦੁਆਰਾ ਸਾਹਿਬ ਵਿਖੇ ਵਿਆਹ ਸਾਧੇ ਢੰਗ ਨਾਲ ਕਰਵਾ ਕੇ ਚਾਅ ਵੀ ਪੂਰੇ ਕਰ ਲਏ। ਜਾਣਕਾਰੀ ਅਨੁਸਾਰ ਲਾੜਾ ਰਿਸ਼ਬ ਅਰੋੜਾ ਤੇ ਲਾੜੀ ਕਨਿਕਾ ਖੰਨਾ ਦਾ ਵਿਆਹ ਸੀ। ਇਸ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰ•ਾਂ ਪਾਲਣ ਕੀਤਾ ਗਿਆ। ਵਿਆਹ ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ ਅਤੇ ਇਸ ਵਕਤ ਬਰਾਤੀਆਂ ਸਮੇਤ ਲਾੜੀ ਲਾੜੇ ਨੇ ਵੀ ਮਾਸਕ ਪਾਏ ਹੋਏ ਸਨ।