ਤਪਾ ਮੰਡੀ : ਖੇਤਾਂ ਵਿਚ ਖੜ•ੀ ਪੱਕੀ ਕਣਕ ਨੂੰ ਅੱਗ ਲੱਗ ਗਈ। ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਅੱਗ 'ਤੇ ਛੇਤੀ ਕਾਬੂ ਪਾ ਲਿਆ ਗਿਆ। ਜ਼ਿਕਰਯੋਗ ਹੈ ਕਿ ਬਰਨਾਲਾ-ਬਠਿੰਡਾ ਮੁੱਖ ਮਾਰਗ ਨੇੜੇ ਡੇਰਾ ਬਾਬਾ ਇੰਦਰ ਦਾਸ ਨੇੜੇ ਰਾਤ 12 ਵਜੇ ਇਕ ਕਿਸਾਨ ਦੇ ਖੇਤ ਨੂੰ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਲੱਗ ਗਈ ਅਤੇ 1 ਏਕੜ ਦੇ ਕਰੀਬ ਸੁੱਕੀ ਕਣਕ ਨੂੰ ਅੱਗ ਲੱਗ ਗਈ। ਕਿਸਾਨ ਬਲਤੇਜ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਪਾ ਨੇ ਅਨੁਸਾਰ ਰਾਤ ਵੇਲੇ ਆਈ ਹਨੇਰੀ ਨਾਲ ਬਿਜਲੀ ਸਪਲਾਈ ਦੀਆਂ ਤਾਰਾਂ ਆਪਸ 'ਚ ਟਕਰਾਉਣ ਕਾਰਨ ਨਿਕਲੀ ਚਿੰਗਾੜੀ ਕਣਕ ਦੀ ਫਸਲ 'ਤੇ ਪੈ ਗਈ ਜਿਸ ਕਾਰਨ ਅੱਗ ਲੱਗੀ। ਤੁਰੰਤ ਪਤਾ ਲੱਗਣ 'ਤੇ ਨੇੜਲੇ ਘਰਾਂ ਵਿੱਚ ਰਹਿਣ ਵਾਲਿਆਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਅਤੇ ਤਪਾ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ। ਚੌਕਸ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ।