ਸ੍ਰੀ ਮੁਕਤਸਰ ਸਾਹਿਬ : ਪੰਜਾਬ ’ਚ ਬਹੁਤ ਸਾਰੀਆਂ ਥਾਵਾਂ ’ਤੇ ਬੇਮੌਸਮੀ ਮੀਂਹ, ਹਨੇਰੀ ਤੇ ਗੜੇਮਾਰ ਨੇ ਕਣਕ ਦੀ ਫ਼ਸਲ ਵਿਛਾ ਕੇ ਰੱਖ ਦਿੱਤੀ ਹੈ। ਕੁਝ ਇਲਾਕਿਆਂ ’ਚ ਅੱਜ ਸਵੇਰੇ ਵੀ ਮੀਂਹ ਪਿਆ, ਜਿਸ ਨੇ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਲੁਧਿਆਣਾ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਨੇ ਉਨ੍ਹਾਂ ਦੀ 20 ਤੋਂ 25 ਫ਼ੀ ਸਦੀ ਫ਼ਸਲ ਬਰਬਾਦ ਕਰ ਦਿੱਤੀ ਹੈ। ਵਧੇਰੇ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਤੇ ਉਸ ਦੇ ਲਾਗਲੇ ਇਲਾਕਿਆਂ ’ਚ ਹੋਇਆ ਹੈ। ਮਾਝਾ ਇਲਾਕੇ ’ਚ ਸ਼ੁੱਕਰਵਾਰ ਨੂੰ ਬੂੰਦਾ–ਬਾਂਦੀ ਨੇ ਵੀ ਫ਼ਸਲ ਦਾ ਡਾਢਾ ਨੁਕਸਾਨ ਕੀਤਾ ਹੈ।