Saturday, November 23, 2024
 

ਮਨੋਰੰਜਨ

ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਹੋਵੇਗੀ ਫਿਲਮ 'ਕਣਕਾਂ ਦੇ ਓਹਲੇ' : ਹਰਸ਼ ਵਧਵਾ

February 28, 2023 08:34 AM

ਵਧਵਾ ਪ੍ਰੋਡਕਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੰਗੀਤਕ ਅਤੇ ਫ਼ਿਲਮੀ ਪੇਸ਼ਕਸ਼ਾਂ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਵਧਵਾ ਪ੍ਰੋਡਕਸ਼ਨ ਵਲੋਂ ਸੰਗੀਤ ਦੀ ਦੁਨੀਆਂ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਹੁਣ ਇੱਕ ਬਹੁਤ ਹੀ ਖੂਬਸੁਰਤ ਪੰਜਾਬੀ ਫ਼ਿਲਮ 'ਕਣਕਾਂ ਦੇ ਓਹਲੇ' ਲੈ ਕੇ ਆ ਰਹੇ ਹਨ। ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਕਰਦੀ ਇਹੁ ਫ਼ਿਲਮ ਦੀ ਸੂਟਿੰਗ ਇੰਨੀਂ ਦਿਨੀਂ ਪੰਜਾਬ ਅਤੇ ਰਾਜਸਥਾਨੀ ਪੰਜਾਬੀ ਇਲਾਕਿਆਂ ਵਿੱਚ ਬੜੇ ਜ਼ੋਰਾਂ-ਸ਼ੋਰਾ ਨਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਤਾਨੀਆ ਅਤੇ ਬਾਲ ਕਲਾਕਾਰ ਕਿਸ਼ਟੂ ਕੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਤੇਜਿੰਦਰ ਸਿੰਘ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਕ ਗੁਰਜਿੰਦ ਮਾਨ ਹੈ। ਇਸੇ ਸਾਲ 2023 ਵਿੱਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਨਿਰਮਾਤਾ ਹਰਸ਼ ਵਧਵਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਸ ਨੇ ਹਮੇਸ਼ਾ ਹੀ ਮਿਆਰੀ ਸੰਗੀਤ ਅਤੇ ਵਿਰਾਸਤੀ ਮੋਹ ਨੂੰ ਤਰਜੀਹ ਦਿੰਦੇ ਫ਼ਿਲਮਾਕਣ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਦੀ ਇੱਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ।

ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ 'ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ 'ਤੇ ਪਹੁੰਚਣਾ ਮੁਸ਼ਕਲ ਹੈ। ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਨਿਰਮਾਤਾ ਹਰਸ਼ ਵਧਵਾ ਦੀ ਇਹ ਫ਼ਿਲਮ ਸਾਲ 2023 ਦੇ
ਵਿੱਚ ਹੀ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।


- ਹਰਜਿੰਦਰ ਸਿੰਘ ਜਵੰਦਾ

 

Have something to say? Post your comment

Subscribe