Friday, November 22, 2024
 

ਉੱਤਰ ਪ੍ਰਦੇਸ਼

ਸਮਾਜਕ ਦੂਰੀਆਂ ਦਾ ਪਾਲਣ ਕਰਦਿਆਂ ਦਰੱਖਤ 'ਤੇ ਬਣਾਇਆ ਘਰ

April 10, 2020 09:51 PM

ਉੱਤਰ ਪ੍ਰਦੇਸ਼ : ਕੋਰੋਨਾ ਵਾਇਰਸ ਦੀ ਤਬਾਹੀ ਦੇ ਮੱਦੇਨਜ਼ਰ ਪੂਰੇ ਭਾਰਤ 'ਚ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਫ਼ਾਲੋ ਕਰਨ ਲਈ ਕਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਹਨ, ਜੋ ਬਾਜ਼ ਨਹੀਂ ਆ ਰਹੇ ਅਤੇ ਪ੍ਰਧਾਨ ਮੰਤਰੀ ਦੀ ਅਪੀਲ ਦੀਆਂ ਧੱਜੀਆਂ ਉਡਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਕੋਰੋਨਾ ਲੌਕਡਾਊਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜਕ ਦੂਰੀਆਂ ਦਾ ਪਾਲਣ ਕੀਤਾ ਅਤੇ ਦਰੱਖਤ 'ਤੇ ਆਪਣਾ ਘਰ ਬਣਾ ਲਿਆ। ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਜ਼ਿਲ੍ਹਾ ਬਾਰ ਦੇ ਇੱਕ ਵਕੀਲ ਮੁਕੁਲ ਤਿਆਗੀ ਨੇ ਕੋਰੋਨਾ ਦੀ ਲਾਗ ਤੋਂ ਬਚਣ ਲਈ ਜੰਗਲ 'ਚ ਆਪਣਾ ਘਰ ਬਣਾਇਆ ਹੈ। ਇੱਥੇ ਮੁਕੁਲ ਖਾਣਾ-ਪੀਣਾ, ਰਹਿਣਾ ਅਤੇ ਧਾਰਮਿਕ ਕਿਤਾਬਾਂ ਪੜ੍ਹ ਕੇ ਲੌਕਡਾਊਨ ਦੀ ਪਾਲਣਾ ਕਰ ਰਹੇ ਹਨ। ਮੁਕੁਲ ਤਿਆਗੀ ਅਤੇ ਉਸ ਦਾ ਬੇਟਾ ਕੋਰੋਨਾ ਦੀ ਲਾਗ ਤੋਂ ਬਚਣ ਲਈ ਦਰੱਖਤ 'ਤੇ ਆਪਣਾ ਘਰ ਬਣਾ ਕੇ ਰਹਿ ਰਹੇ ਹਨ। ਟ੍ਰੀ ਹਾਊਸ 'ਚ ਰਹਿ ਕੇ ਮੁਕੁਲ ਤਿਆਗੀ ਨੂੰ ਏਅਰ-ਕੰਡੀਸ਼ਨਡ ਹਵਾ ਮਿਲ ਰਹੀ ਹੈ ਅਤੇ ਨਾਲ ਹੀ ਉੱਥੇ ਹੀ ਸੌਂਦੇ ਵੀ ਹਨ।

 

Have something to say? Post your comment

Subscribe