ਪਟਿਆਲਾ: ਜੇਕਰ ਤੁਹਾਡੀਆਂ ਵੀ ਜੁੜਵਾ ਬੱਚੀਆਂ ਹਨ ਤਾਂ ਤੁਹਾਡੀਆਂ ਇਨ੍ਹਾਂ ਬੱਚੀਆਂ ਨੂੰ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਦਾ ਲਾਭ ਮਿਲ ਸਕਦਾ ਹੈ। ਬੱਚੀਆਂ CBSE ਜਾਂ ਕੇਂਦਰੀ ਸਕੂਲਾਂ ਵਿਚ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਸਕੀਮ ਲਈ 30 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ। ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ cbse.gov.in 'ਤੇ ਲਾਗਇਨ ਕਰਨਾ ਹੋਵੇਗਾ।
ਆਰਟੀਆਈ ਐਕਟੀਵਿਸਟ ਡੀਸੀ ਗੁਪਤਾ ਨੇ ਇਸ ਸਕੀਮ ਬਾਰੇ ਗੱਲ ਕਰਿਦਆਂ ਦੱਸਿਆ ਕਿ ਉਹਨਾਂ ਨੇ ਕੇਂਦਰੀ ਸਿੱਖਿਆ ਮੰਤਰਾਲੇ ਨਾਲ ਆਰਟੀਆਈ ਵਿਚ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਬਾਰੇ ਗੱਲਬਾਤ ਕੀਤੀ ਤਾਂ ਜਵਾਬ ਮਿਲਿਆ ਕਿ ਜਿਨ੍ਹਾਂ ਦੀ ਇਕਲੌਤੀ ਕੁੜੀ ਹੋਵੇ ਤਾਂ ਉਹ ਸਿੰਗਲ ਗਰਲ ਚਾਈਲਡ ਕੈਟਾਗਿਰੀ ਵਿਚ ਆਉਂਦੀ ਹੈ।
ਉਨ੍ਹਾਂ ਨੇ ਮੰਤਰਾਲੇ ਨੂੰ ਪੱਤਰ ਲਿਖਿਆ ਕਿ ਜਿਸ ਮਾਂ ਦੀਆਂ ਜੁੜਵਾ ਧੀਆਂ ਹਨ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ। ਮੰਤਰਾਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਜੁੜਵਾਂ ਲੜਕੀਆਂ ਵੀ ਇਸ ਸਕਾਲਰਸ਼ਿਪ ਲਈ ਯੋਗ ਹਨ ਤੇ ਹੁਣ ਜੁੜਵਾਂ ਬੱਚੀਆਂ ਵੀ ਇਸ ਸਕੀਮ ਦਾ ਲਾਭ ਲੈਣ ਲਈ 30 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ।