Thursday, November 21, 2024
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਇੰਡੀਅਨ ਆਈਡਲ 'ਚ ਗਾਇਆ ਟ੍ਰੈਫਿਕ ਨਿਯਮਾਂ 'ਤੇ ਗੀਤ

November 20, 2022 08:52 PM

ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ 'ਚ ਦੇਸ਼-ਵਿਦੇਸ਼ 'ਚ ਮਸ਼ਹੂਰ ਹੋ ਗਿਆ ਹੈ। ਉਨ੍ਹਾਂ ਨੂੰ ਇੰਡੀਅਨ ਆਈਡਲ 'ਚ ਗੈਸਟ ਦੇ ਰੂਪ 'ਚ ਬੁਲਾਇਆ ਗਿਆ ਸੀ, ਜਿੱਥੇ ਉਸਨੇ ਆਪਣੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ "ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ"...ਗੱਡੀ ਨੂ ਕ੍ਰੇਨ ਲੇ ਗਈ" ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।


ਦੱਸ ਦੇਈਏ ਕਿ ਸ਼ੋਅ 'ਚ ਗਾਇਕਾਂ ਨੂੰ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਜੱਜ ਕਰਦੀ ਹੈ। ਪੰਜਾਬੀ ਢੋਲ 'ਤੇ ਐਸਆਈ ਭੁਪਿੰਦਰ ਦੇ ਗੀਤ 'ਤੇ ਸਾਰੇ ਝੂਮ ਉਠੇ। ਸ਼ੋਅ 'ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸਨ। ਉਸ ਨੇ ਇਸ ਗੀਤ ਦਾ ਵੀ ਖੂਬ ਆਨੰਦ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਨੇ ਵੀ ਇਸ ਗੀਤ 'ਤੇ ਖੂਬ ਤਾੜੀਆਂ ਵਜਾਈਆਂ।

ਇਸ ਦੌਰਾਨ ਭੁਪਿੰਦਰ ਨੇ ਸਰੋਤਿਆਂ ਅਤੇ ਜੱਜਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਗੀਤ ਲਿਖਣੇ ਸ਼ੁਰੂ ਕੀਤੇ। ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਭੁਪਿੰਦਰ ਦੇ ਇਸ ਨਿਵੇਕਲੇ ਉਪਰਾਲੇ ਦੀ ਚੰਡੀਗੜ੍ਹ ਪੁਲੀਸ ਨੇ ਵੀ ਸ਼ਲਾਘਾ ਕਰ ਚੁੱਕੀ ਹੈ।

ਹਾਲ ਹੀ 'ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦਰਮਿਆਨ ਭੁਪਿੰਦਰ ਦਾ ਗੀਤ ''ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ...ਗੱਡੀ ਨੂ ਕਰੇਨ ਲੈ ਗਈ'' ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਇਆ ਹੈ, ਜਿਸ ਦੀ ਜਾਣਕਾਰੀ ਭੁਪਿੰਦਰ ਸਿੰਘ ਵੀ ਦੇ ਰਹੇ ਹਨ। ਆਪਣੇ ਗੀਤ ਰਾਹੀਂ ਲੋਕਾਂ ਨੂੰ ਕਿਹਾ ਕਿ ਨੋ ਪਾਰਕਿੰਗ 'ਚ ਖੜ੍ਹੇ ਵਾਹਨ ਨੂੰ ਟੋਕਿੰਗ ਕਰਨ ਤੋਂ ਘਬਰਾਉਣ ਦੀ ਬਜਾਏ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 1073 ਜਾਂ 1122 'ਤੇ ਕਾਲ ਕਰੋ।

 

Have something to say? Post your comment

Subscribe