Sunday, November 24, 2024
 
BREAKING NEWS
गौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਾਅਵੇ 'ਤੇ ਵਿਵਾਦਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਨਵੰਬਰ 2024)ਜ਼ਖਮੀ ਹੀਲੀ ਭਾਰਤ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰਪ੍ਰਿਅੰਕਾ ਗਾਂਧੀ ਨੇ ਵਾਇਨਾਡ ਸੀਟ ਤੋਂ ਬਣਾਈ ਵੱਡੀ ਲੀਡ ਬਿਹਾਰ ਦੀ ਰਾਮਗੜ੍ਹ ਸੀਟ 'ਤੇ ਬਸਪਾ ਅੱਗੇਗਾਜ਼ੀਆਬਾਦ ਸੀਟ 'ਤੇ ਭਾਜਪਾ ਅੱਗੇ

ਖੇਡਾਂ

ਹੁਣ ਪੁਰਸ਼ ਤੇ ਮਹਿਲਾ ਕ੍ਰਿਕਟਰਾਂ ਲਈ ਬਰਾਬਰ ਹੋਵੇਗੀ ਮੈਚ ਫੀਸ

October 27, 2022 04:50 PM

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਨੂੰ ਇਕ ਇਤਿਹਾਸਕ ਫੈਸਲਾ ਲਿਆ। ਮਹਿਲਾ ਕ੍ਰਿਕਟਰਾਂ ਨੂੰ ਧਿਆਨ 'ਚ ਰੱਖਦੇ ਹੋਏ ਬੋਰਡ ਨੇ ਮੈਚ ਫੀਸ ਨੂੰ ਲੈ ਕੇ ਨਵੀਂ ਨੀਤੀ ਲਾਗੂ ਕੀਤੀ ਹੈ।

ਹੁਣ ਮਹਿਲਾ ਅਤੇ ਪੁਰਸ਼ ਖਿਡਾਰੀਆਂ ਨੂੰ ਬਰਾਬਰ ਮੈਚ ਫੀਸ ਮਿਲੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਮਹਿਲਾ ਅਤੇ ਪੁਰਸ਼ ਖਿਡਾਰੀਆਂ ਵਿਚਕਾਰ ਭੇਦਭਾਵ ਨੂੰ ਖ਼ਤਮ ਕਰਨ ਵੱਲ ਵਧ ਰਹੇ ਹਾਂ।

ਜੈ ਸ਼ਾਹ ਨੇ ਸੋਸ਼ਲ ਮੀਡੀਆ ਰਾਹੀਂ ਮੈਚ ਫੀਸ ਨੂੰ ਲੈ ਕੇ ਲਏ ਇਤਿਹਾਸਕ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਦੋ ਟਵੀਟ ਕੀਤੇ। ਦੱਸਿਆ ਗਿਆ ਕਿ ਬੀਸੀਸੀਆਈ ਮਹਿਲਾ ਖਿਡਾਰੀਆਂ ਲਈ ਵੇਜ ਇਕੁਇਟੀ ਨੀਤੀ ਲਾਗੂ ਕਰ ਰਹੀ ਹੈ।

ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਸੀਸੀਆਈ ਨੇ ਭੇਦਭਾਵ ਨਾਲ ਨਜਿੱਠਣ ਲਈ ਪਹਿਲਾ ਕਦਮ ਚੁੱਕਿਆ ਹੈ। ਅਸੀਂ ਮਹਿਲਾ ਕ੍ਰਿਕਟਰਾਂ ਲਈ ਵੇਜ ਇਕੁਇਟੀ ਨੀਤੀ (Wage equity policy) ਲਾਗੂ ਕਰ ਰਹੇ ਹਾਂ। ਕ੍ਰਿਕੇਟ ਵਿੱਚ ਲਿੰਗ ਸਮਾਨਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋਣ ਦੇ ਨਾਲ ਹੀ ਮੈਚ ਫੀਸ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਇੱਕੋ ਜਿਹੀ ਹੋਵੇਗੀ।

ਉਨ੍ਹਾਂ ਨੇ ਅੱਗੇ ਲਿਖਿਆ, ''ਮਹਿਲਾ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੈਚ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਟੈਸਟ ਮੈਚ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਦਿੱਤੇ ਜਾਣਗੇ। ਜੈ ਹਿੰਦ''

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe