ਐਡੀਲੇਡ: ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਚੋਣ ਵਿਚ ਐਡੀਲੇਡ ਸਾਊਥ ਆਸਟ੍ਰੇਲੀਅਆ ਤੋਂ ਸਿਮਰਜੀਤ ਕੌਰ ਤੂਰ ਨੇ ਇੰਨਫੀਲਡ ਤੋਂ ਅਤੇ ਸ਼ਮਿੰਦਰ ਕੌਰ ਤੂਰ ਨੇ ਟੌਰੈਂਸ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਿਮਰਜੀਤ ਕੌਰ ਤੇ ਸ਼ਮਿੰਦਰ ਕੌਰ 22 ਅਕਤੂਬਰ ਨੂੰ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਿਚ ਹਿੱਸਾ ਲੈਣਗੇ।
ਇਸ ਦੌਰਾਨ ਉਹ ਇੰਨਫੀਲਡ ਤੇ ਟੌਰੈਂਸ ਇਲਾਕੇ ਦੀ ਨੁਮਾਇੰਦਗੀ ਕਰਨਗੀਆਂ। ਰੱਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਕੁਮਾਰ ਮੋਨਿਕਾ ਵਲੋਂ ਉਹਨਾਂ ਨੂੰ ਸ਼ਾਨਦਾਰ ਜਿੱਤ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਇਸ ਖ਼ਬਰ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।