Saturday, January 18, 2025
 

ਆਸਟ੍ਰੇਲੀਆ

ਆਸਟ੍ਰੇਲੀਆ: ਟਰਾਲਾ ਪਲਟਣ ਕਰਕੇ ਪੰਜਾਬੀ ਨੌਜਵਾਨ ਦੀ ਮੌਤ

October 10, 2022 05:57 PM

ਮੈਲਬਰਨ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਵਿਖੇ ਇੱਕ ਦੁੱਖਦਾਈ ਖ਼ਬਰ ਸਾਹਮਣੇ ਅਈ ਹੈ। ਇੱਥੇ ਇੱਕ ਪਰਿਵਾਰ ਦੇ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਦੀ ਬੀਤੇ ਦਿਨੀਂ ਆਸਟਰੇਲੀਆ ਦੇ ਮੈਲਵਨ ਨੇੜੇ ਸ਼ਹਿਰ ਵਿੱਚ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅੱਜ ਜਦੋਂ ਉਸ ਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਸੀ।

ਮਨਜੀਤ ਆਪਣੇ ਪਿਛੇ ਵਿਧਵਾ ਪਤਨੀ, ਮਾਂ-ਬਾਪ ਤੇ ਇੱਕ ਭਰਾ ਨੂੰ ਛੱਡ ਗਿਆ ਹੈ। ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਸ ਦੇ ਪਰਿਵਾਰ ਵਾਲੇ ਖੇਤੀ ਕਰਦੇ ਹਨ। ਮਨਜੀਤ ਸਿੰਘ ਦਾ ਵਿਆਹ ਜਨਵਰੀ 2020 ਵਿੱਚ ਤੇਜਇੰਦਰ ਕੌਰ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ। ਵਿਆਹ ਤੋਂ ਲਗਪਗ ਇਕ ਮਹੀਨਾ ਬਾਅਦ ਹੀ ਮਨਜੀਤ ਸਿੰਘ ਆਸਟ੍ਰੇਲੀਆ ਚਲਾ ਗਿਆ ਸੀ। ਉਸ ਤੋਂ ਬਾਅਦ ਕਰੋਨਾ ਬੀਮਾਰੀ ਕਰਕੇ ਪੂਰੀ ਦੁਨੀਆ ਵਿੱਚ ਲਾਕਡਾਉਨ ਲੱਗ ਜਾਣ ਕਾਰਨ ਉਹ ਹੁਣ ਤੱਕ ਭਾਰਤ ਵਿੱਚ ਵਾਪਸ ਨਹੀਂ ਆ ਸੱਕਿਆ ਸੀ। ਹੁਣ ਜਦੋਂ ਆਇਆ ਤਾਂ ਇਨ੍ਹਾਂ ਹਲਾਤਾਂ ਵਿੱਚ ਘਰ ਆਇਆ ਜਿਸ ਨੇ ਹਰ ਕਿਸੇ ਦੀ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe