ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਤਕਨੀਕ ਤੋਂ ਬਾਹਰ ਵਿਕਸਿਤ ਤਕਨੀਕ ’ਤੇ ਆਧਾਰ ’ਤੇ ਇਕ ’ਇੰਟੈਲੀਜੈਂਟ’ ਨਕਲੀ ਪੈਰ ਦਾ ਨਿਰਮਾਣ ਕੀਤਾ ਹੈ। ਇਸਰੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ ਕਿ ਜਲਦ ਹੀ ਇਸ ਨੂੰ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ ਅਤੇ ਇਹ 10 ਗੁਣਾ ਕਿਫਾਇਤੀ ਕੀਮਤ ’ਤੇ ਉਪਲਬਧ ਹੋਵੇਗਾ, ਜਿਸ ਨਾਲ ਗੋਡਿਆਂ ਤੋਂ ਉੱਪਰ ਦਿਿਵਆਂਗ ਲੋਕਾਂ ਨੂੰ ਤੁਰਨ ਦੀ ਸਹੂਲਤ ਹੋਵੇਗੀ। ਇਸਰੋ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ’ਮਾਈਕਰੋ ਪ੍ਰੋਸੈਸਰ ਕੰਟਰੋਲਡ ਗੋਢੇ’ (ਐਮ.ਪੀ.ਕੇ.) ਦੀ ਮਦਦ ਨਾਲ ਦਿਿਵਆਂਗ ਲੋਕਾਂ ਨੂੰ ਆਮ ਨਕਲੀ ਅੰਗ ਦੀ ਤੁਲਨਾ ’ਚ ਜ਼ਿਆਦਾ ਸਹੂਲਤ ਹੋਵੇਗੀ।ਬਿਆਨ ’ਚ ਕਿਹਾ ਗਿਆ, ’’ਹੁਣ ਤੱਕ 1.6 ਕਿਲੋਗ੍ਰਾਮ ਦੇ ਇਕ ਐੱਮ.ਪੀ.ਕੇ. ਦੀ ਮਦਦ ਨਾਲ ਇਕ ਦਿਿਵਆਂਗ ਵਿਅਕਤੀ ਨੂੰ ਲਗਭਗ ਬਿਨਾਂ ਕਿਸੇ ਸਹਾਰੇ ਦੇ 100 ਮੀਟਰ ਤੱਕ ਤੁਰਨ ’ਚ ਮਦਦ ਮਿਲੀ ਹੈ। ਇਸ ਉਪਕਰਣ ਨੂੰ ਹੋਰ ਉੱਨਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਇਹ ਸਮਾਰਟ ਐੱਮ.ਪੀ.ਕੇ. ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐੱਸ.ਐੱਸ.ਸੀ.) ਵਲੋਂ ਵਿਕਸਿਤ ਕੀਤੇ ਜਾ ਰਹੇ ਹਨ। ਇਸ ਨੂੰ ਰਾਸ਼ਟਰੀ ਗਤੀਸ਼ੀਲ ਦਿਿਵਆਂਗ ਸੰਸਥਾ, ਪੰਡਿਤ ਦੀਨਦਿਆਲ ਉਪਾਧਿਆਏ ਦਿਿਵਆਂਗ ਸੰਸਥਾ ਅਤੇ ਭਾਰਤੀ ਨਕਲੀ ਅੰਗ ਉਤਪਾਦਨ ਨਿਗਮ (ਏਲਿਮਕੋ) ਨਾਲ ਹੋਏ ਸਮਝੌਤਾ ਪੱਤਰ (ਐੱਮ.ਓ.ਯੂ.) ਦੇ ਅਧੀਨ ਬਣਾਇਆ ਗਿਆ ਹੈ।