Sunday, April 06, 2025
 
BREAKING NEWS

ਸੰਸਾਰ

ਮੈਕਸੀਕੋ ਦੇ ਬਾਰ ’ਚ ਗੋਲੀਬਾਰੀ, 10 ਲੋਕਾਂ ਦੀ ਮੌਤ

September 23, 2022 10:05 AM

ਮੈਕਸੀਕੋ ਸਿਟੀ: ਮੈਕਸੀਕੋ ਦੇ ਇਕ ਬਾਰ ਵਿਚ ਇਕ ਵਿਅਕਤੀ ਨੇ ਓਪਨ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ’ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਹਮਲਾ ਕਿਉਂ ਕੀਤਾ ਗਿਆ, ਹਮਲਾ ਕਿਸ ਤਰ੍ਹਾਂ ਦਾ ਸੀ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਲੋਕਾਂ ਨੂੰ ਰੌਲਾ ਪਾਉਂਦੇ ਸੁਣਿਆ ਜਾ ਸਕਦਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੀ ਸੂਚਨਾ ਮਿਲਦੇ ਹੀ ਅਸੀਂ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਅਜੇ ਤੱਕ ਇਸ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੋਰੇਲੋਸ ਰਾਜ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਾ ਵੀਰਵਾਰ ਰਾਤ ਯੇਕਾਪਿਕਸਟਲਾ ਸ਼ਹਿਰ ਵਿਚ ਹੋਇਆ। ਗੋਲੀਬਾਰੀ ’ਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਡਾਕਟਰ ਵੀ ਚਿੰਤਤ, ਇੱਕੋ ਹਸਪਤਾਲ ਦੀਆਂ 10 ਤੋਂ ਵੱਧ ਨਰਸਾਂ ਨੂੰ ਬ੍ਰੇਨ ਟਿਊਮਰ

ਟਰੰਪ ਨੇ ਲਾਗੂ ਕੀਤੇ ਨਵੇਂ ਟੈਰਿਫ਼, ਪੜ੍ਹੋ ਕਿੰਨਾ ਲਾਇਆ ਟੈਰਿਫ਼ Tax

ਬਾਬਾ ਵੇਂਗਾ ਦੀ ਭਵਿੱਖਬਾਣੀ ਹੋਈ ਸੱਚ ? ਤਬਾਹੀ ਹੋਈ, ਸੈਂਕੜੇ ਜਾਨਾਂ ਗਈਆਂ, ਜਾਣੋ ਅੱਗੇ ਕੀ ਹੋਵੇਗਾ

ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਫੈਲੀ ਤਬਾਹੀ ਦਾ ਦ੍ਰਿਸ਼, ਖੂਨ ਦੀ ਕਮੀ; 1000 ਤੋਂ ਵੱਧ ਮੌਤਾਂ ਦਾ ਅਨੁਮਾਨ

ਮਿਆਂਮਾਰ 'ਚ ਦੇਰ ਰਾਤ ਫਿਰ ਲੱਗੇ ਭੂਚਾਲ ਦੇ ਝਟਕੇ

ਹੁਣ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਚੁਣੌਤੀ, ਗਵਾਦਰ ਬੰਦਰਗਾਹ ਨੇੜੇ ਵੱਡਾ ਹਮਲਾ; ਕਈ ਮੌਤਾਂ

ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ; 18 ਲੋਕਾਂ ਦੀ ਮੌਤ, 1300 ਸਾਲ ਪੁਰਾਣਾ ਬੋਧੀ ਮੱਠ ਤਬਾਹ

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਨਿਊ ਮੈਕਸੀਕੋ ਵਿੱਚ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (Video)

ਅਮਰੀਕਾ ਚੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ? ਐਲੋਨ ਮਸਕ ਨੂੰ ਪੈਂਟਾਗਨ ਦੀ ਗੁਪਤ ਯੋਜਨਾ ਤੱਕ ਪਹੁੰਚ ਮਿਲੇਗੀ

 
 
 
 
Subscribe