ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨੇ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਮੱਧ ਪ੍ਰਦੇਸ਼ 'ਚ 24 ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ। ਯੂਪੀ-ਬਿਹਾਰ 'ਚ ਨਦੀ ਕਿਨਾਰੇ ਵਾਲੇ ਇਲਾਕੇ 'ਚ ਪਾਣੀ ਘਰਾਂ 'ਚ ਦਾਖਲ ਹੋ ਗਿਆ ਹੈ। ਗੰਗਾ ਨਦੀ ਪ੍ਰਯਾਗਰਾਜ ਵਿੱਚ ਪਏ ਹਨੂੰਮਾਨ ਜੀ ਦੇ ਮੰਦਰ ਤੱਕ ਪਹੁੰਚ ਗਈ ਅਤੇ ਮੰਦਰ ਪਾਣੀ ਵਿੱਚ ਡੁੱਬ ਗਿਆ। ਹੁਣ ਤੱਕ ਝਾਰਖੰਡ ਵਿੱਚ 7 ਅਤੇ ਹਿਮਾਚਲ ਵਿੱਚ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਤਰਾਖੰਡ ਵਿੱਚ ਭਾਰੀ ਨੁਕਸਾਨ ਹੋਇਆ ਹੈ।