Tuesday, February 11, 2025
 

ਪੰਜਾਬ

ਤਰਪਾਲਾਂ ਦੀ ਖ਼ਰੀਦ ਲਈ ਸੋਧੀ ਨੀਤੀ ਨੂੰ ਪ੍ਰਵਾਨਗੀ: ਲਾਲ ਚੰਦ ਕਟਾਰੂਚੱਕ

August 21, 2022 06:01 PM

ਚੰਡੀਗੜ੍ਹ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀਆਂ ਵੱਖ-ਵੱਖ ਨੀਤੀਆਂ/ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਖੁਰਾਕ, ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਖਰਾਬ ਮੌਸਮ ਦੌਰਾਨ ਝੋਨੇ ਦੇ ਸਟਾਕ ਦੀ ਸੁਰੱਖਿਆ ਲਈ ਵਰਤੀਆਂ ਜਾਣ ਵਾਲੀਆਂ ਤਰਪਾਲਾਂ ਦੀ ਖਰੀਦ ਸਬੰਧੀ ਸੋਧੇ ਟੈਂਡਰ ਮਾਪਦੰਡਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸੋਧੇ ਟੈਂਡਰ ਨਿਯਮਾਂ ਅਤੇ ਸ਼ਰਤਾਂ ਨੂੰ ਹੁਣ ਦੇਸ਼ ਭਰ ਵਿੱਚ ਖੁਦ ਐਫ.ਸੀ.ਆਈ. ਵੱਲੋਂ ਖਰੀਦ ਲਈ ਵਰਤੇ ਜਾਂਦੇ ਪ੍ਰਵਾਨਿਤ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਬਣਾਇਆ ਗਿਆ ਹੈ। ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ, ਨੀਤੀ ਵਿੱਚੋਂ ਹੁਣ ਤਜਰਬੇ ਦੀ ਮੱਦ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਟੈਂਡਰਾਂ ਲਈ ਬੋਲੀ ਲਗਾਉਣ ਲਈ ਨਵੀਆਂ ਉਦਯੋਗਿਕ ਇਕਾਈਆਂ ਲਈ ਰਾਹ ਪੱਧਰੇ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ, ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਸਪਲਾਇਰ, ਜੋ ਕਿ ਪ੍ਰਮੁੱਖ ਨਿਰਮਾਤਾ ਦੁਆਰਾ ਅਧਿਕਾਰਤ ਹਨ, ਨੂੰ ਵੀ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨਾਲ ਆਪਸੀ ਮੁਕਾਬਲੇਬਾਜ਼ੀ ਵਧਣ ਦੀ ਉਮੀਦ ਹੈ ਕਿਉਂਕਿ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਦੂਰ- ਦੁਰਾਡੇ ਦੇ ਨਿਰਮਾਤਾ, ਅਕਸਰ ਟੈਂਡਰ ਪ੍ਰਕਿਰਿਆ ਵਿੱਚ ਭਾਗ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ।

ਛੋਟੇ ਉਦਯੋਗਾਂ ਨੂੰ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਬੋਲੀਕਾਰ ਵੱਲੋਂ ਪੇਸ਼ ਕੀਤੀ ਜਾਣ ਵਾਲੀ ਤਰਪਾਲਾਂ ਦੀ ਘੱਟੋ- ਘੱਟ ਗਿਣਤੀ ਨੂੰ ਘਟਾ ਦਿੱਤਾ ਗਿਆ ਹੈ। ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਈ-ਟੈਂਡਰਿੰਗ ਵੈੱਬਸਾਈਟ ‘ਤੇ ਟੈਂਡਰ ਉਪਲਬਧ ਰਹਿਣਗੇ।

ਸਪਲਾਈ ਕੀਤੀ ਜਾ ਰਹੀ ਤਰਪਾਲਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਵਿਆਪਕ ਨਿਰੀਖਣ ਪ੍ਰੋਟੋਕੋਲ ਵੀ ਤੈਅ ਕੀਤੇ ਗਏ ਹਨ। ਇਹਨਾਂ ਵਿੱਚ ਫੈਕਟਰੀਆਂ ’ਚ ਨਿਰੀਖਣ ਦੇ ਨਾਲ-ਨਾਲ ਡਿਲੀਵਰੀ ਪੁਆਇੰਟ ’ਤੇ ਵੀ ਨਿਰੀਖਣ ਕੀਤਾ ਜਾਣਾ ਸ਼ਾਮਿਲ ਹੈ, ਜੋ ਕਿ ਇਹਨਾਂ ਪ੍ਰੋਟੋਕੋਲਾਂ ਨੂੰ ਐਫ.ਸੀ.ਆਈ. ਦੁਆਰਾ ਅਪਣਾਏ ਗਏ ਪ੍ਰੋਟੋਕੋਲਾਂ ਨਾਲੋਂ ਵੀ ਸਖਤ ਬਣਾਉਂਦਾ ਹੈ।

ਤਰਪਾਲਾਂ ਲਈ ਮੌਜੂਦਾ ਮਾਪਦੰਡਾਂ ਦੇ ਵਿੱਤੀ ਲਾਭ ਨੂੰ ਮਾਨਤਾ ਦਿੰਦੇ ਹੋਏ, ਜੋ ਕਿ 2 ਸਾਲਾਂ ਦੀ ਵਰਤੋਂ ਲਈ ਹੁੰਦੀਆਂ ਹਨ, ਰਾਜ ਦੇ ਮਾਪਦੰਡਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ, ਪੰਜਾਬ ਸਰਕਾਰ ਕੋਲ ਤਰਪਾਲਾਂ ਲਈ ਆਪਣੇ ਵਿਸ਼ੇਸ਼ ਮਾਪਦੰਡ ਹਨ, ਜੋ ਕਿ ਐਫ.ਸੀ.ਆਈ. ਮਾਪਦੰਡਾਂ ਉੱਤੇ ਖਰੀਦੀਆਂ ਗਈਆਂ ਤਰਪਾਲਾਂ ਦੇ ਮੁਕਾਬਲੇ ਸਰਕਾਰ ਨੂੰ ਇੱਕ ਮਹੱਤਵਪੂਰਨ ਵਿੱਤੀ ਬੱਚਤ ਦੀ ਪੇਸ਼ਕਸ਼ ਕਰਦੇ ਹਨ, ਜਿਨ੍ਹਾਂ ਦੀ ਵਰਤੋਂ ਦਾ ਸਮਾਂ ਸਿਰਫ ਇੱਕ ਸਾਲ ਹੁੰਦਾ ਹੈ।   

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੌਰਾਨ ਵਿਭਾਗ ਨੂੰ ਮੌਜੂਦਾ ਨੀਤੀਆਂ ਅਤੇ ਖਰੀਦਦਾਰੀ ਦੀ ਵਿਆਪਕ ਸਮੀਖਿਆ ਅਤੇ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਇਨਾਂ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਤੀਯੋਗੀ ਬਣਾਇਆ ਜਾ ਸਕੇ।

ਉਨਾਂ ਇਹ ਵੀ ਹਦਾਇਤ ਕੀਤੀ ਕਿ ਵਿਭਾਗ ਨਵੇਂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਵੀ ਸੰਭਵ ਹੋਵੇ, ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰੇ। ਇਹਨਾਂ ਨਿਰਦੇਸ਼ਾਂ ਦੀ ਪਾਲਣਾ ਵਿੱਚ, ਵਿਭਾਗ ਨੇ ਪਹਿਲਾਂ ਹੀ ਕਸਟਮ ਮਿਲਿੰਗ ਨੀਤੀ ਵਿੱਚ ਸੋਧ ਕਰ ਦਿੱਤੀ ਹੈ, ਜਿਸ ਵਿੱਚ ਮਹੱਤਵਪੂਰਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ, ਅਤੇ ਜਿਸਨੂੰ ਬਾਅਦ ਵਿੱਚ ਮੰਤਰੀ ਮੰਡਲ ਵੱਲੋਂ ਵੀ ਮਨਜੂਰੀ ਦੇ ਦਿੱਤੀ ਗਈ ਸੀ। ਵਿਭਾਗ ਨੇ ਆਪਣੀ ਲੇਬਰ ਨੀਤੀ ਅਤੇ ਟਰਾਂਸਪੋਰਟੇਸ਼ਨ ਨੀਤੀ ਨੂੰ ਵੀ ਸੋਧਿਆ ਹੈ, ਇਨਾਂ ਦੋਵਾਂ ਨੂੰ ਪ੍ਰਵਾਨਗੀ ਲਈ ਅਗਲੀ ਮੀਟਿੰਗ ਦੌਰਾਨ ਮੰਤਰੀ ਮੰਡਲ ਦੇ ਸਾਹਮਣੇ ਪੇਸ਼ ਕੀਤਾ ਜਾਣਾ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ

ਯੂਨਾਈਟਿਡ ਸਿੱਖਜ਼ ਨੇ ਉਦਮੀਆਂ ਅਤੇ ਵਪਾਰੀਆਂ ਨੂੰ ਇੱਕਠੇ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ

ਪੰਜਾਬ ਵਿੱਚ 5 ਦਿਨਾਂ ਵਿੱਚ ਤਾਪਮਾਨ 3 ਡਿਗਰੀ ਵਧੇਗਾ

ਨੌਜਵਾਨਾਂ ਨੂੰ ਅਮਰੀਕਾ ਭੇਜਣ ਵਾਲੇ ਏਜੰਟਾਂ ਵਿਰੁੱਧ ਕਾਰਵਾਈ ਸ਼ੁਰੂ

ਪੜ੍ਹੋ ਅੱਜ ਦੇ ਮੌਸਮ ਦਾ ਹਾਲ

ਵਜੀਫਾ ਸਕੀਮ ਦਾ ਲਾਭ ਲੈਣ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਦੀ ਸ਼ਰਤ ਖਤਮ: ਸੌਂਦ

ਲੀਗਲ ਮੈਟਰੋਲੋਜੀ ਵਿੰਗ ਵੱਲੋਂ ਲੀਗਲ ਮੈਟਰੋਲੋਜੀ ਐਕਟ, 2009 ਦੀ ਉਲੰਘਣਾ ਕਰਨ ਵਾਲਿਆਂ ਤੋਂ 21 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਤਰ

ਪੰਜਾਬ ਵਿਚ ਪਵੇਗਾ ਮੀਂਹ ਜਾਂ ਵਧੇਗਾ ਤਾਪਮਾਨ ? ਪੜ੍ਹੋ

ਸੁਖਬੀਰ ਬਾਦਲ ਨੇ ਦੇਸ਼ ਨਿਕਾਲੇ 'ਤੇ ਅਮਰੀਕਾ ਦੀ ਨਿੰਦਾ ਕੀਤੀ, ਟ੍ਰੈਵਲ ਏਜੰਟਾਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਉਠਾਏ

ਜਲੰਧਰ ਦਾ ਇੱਕ ਨੌਜਵਾਨ ਜਿਸਨੂੰ ਕੱਲ੍ਹ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਹੋਇਆ ਲਾਪਤਾ

 
 
 
 
Subscribe