Saturday, January 18, 2025
 

ਸੰਸਾਰ

ਆਸਟ੍ਰੇਲੀਆ 'ਚ ਸਵਾਸਤਿਕ ਦੇ ਨਿਸ਼ਾਨ 'ਤੇ ਪਾਬੰਦੀ ਲਗਾਈ

August 16, 2022 08:39 AM

ਆਸਟ੍ਰੇਲੀਆ ਦੇ ਦੋ ਰਾਜਾਂ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਸਵਾਸਤਿਕ 'ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਕਿਸੇ ਵੀ ਤਰ੍ਹਾਂ ਸਵਾਸਤਿਕ ਚਿੰਨ੍ਹ ਦਿਖਾਉਣਾ ਅਪਰਾਧ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕਵੀਂਸਲੈਂਡ ਅਤੇ ਤਸਮਾਨੀਆ ਨੇ ਵੀ ਸਵਾਸਤਿਕ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ।

ਹਾਲਾਂਕਿ, ਇਨ੍ਹਾਂ ਦੋਵਾਂ ਰਾਜਾਂ ਵਿੱਚ, ਹਿੰਦੂਆਂ, ਜੈਨੀਆਂ ਅਤੇ ਬੋਧੀਆਂ ਨੂੰ ਧਾਰਮਿਕ ਵਰਤੋਂ ਲਈ ਸਵਾਸਤਿਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਜੁਲਾਈ 2020 ਵਿੱਚ, ਫਿਨਲੈਂਡ ਨੇ ਆਪਣੇ ਹਵਾਈ ਸੈਨਾ ਦੇ ਚਿੰਨ੍ਹ ਤੋਂ ਸਵਾਸਤਿਕ ਨੂੰ ਹਟਾ ਦਿੱਤਾ ਸੀ। ਪਿਛਲੇ ਸਾਲ ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਸਵਾਸਤਿਕ 'ਤੇ ਪਾਬੰਦੀ ਲਗਾਉਣ ਲਈ ਬਿੱਲ ਪੇਸ਼ ਕੀਤਾ ਗਿਆ ਸੀ। ਉਦੋਂ ਹਿੰਦੂ ਸੰਗਠਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ।

ਨਿਊ ਸਾਊਥ ਵੇਲਜ਼ ਵਿੱਚ ਯਹੂਦੀ ਬੋਰਡ ਆਫ਼ ਡਿਪਟੀਜ਼ ਦੇ ਸੀਈਓ ਡੈਰੇਨ ਬਾਰਕਸ ਦਾ ਕਹਿਣਾ ਹੈ ਕਿ ਸਵਾਸਤਿਕ ਨਾਜ਼ੀਆਂ ਦਾ ਪ੍ਰਤੀਕ ਹੈ। ਇਹ ਹਿੰਸਾ ਨੂੰ ਦਰਸਾਉਂਦਾ ਹੈ। ਰੈਡੀਕਲ ਜਥੇਬੰਦੀਆਂ ਵੀ ਭਰਤੀ ਲਈ ਇਸਦੀ ਵਰਤੋਂ ਕਰਦੀਆਂ ਹਨ। ਸਾਡੇ ਸੂਬੇ ਵਿਚ ਇਸ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਾਉਣ ਦੀ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ। ਹੁਣ ਦੋਸ਼ੀਆਂ ਨੂੰ ਸਹੀ ਸਜ਼ਾ ਮਿਲੇਗੀ।

ਦੂਜੇ ਪਾਸੇ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਕੌਮੀ ਮੀਤ ਪ੍ਰਧਾਨ ਸੁਰਿੰਦਰ ਜੈਨ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਹਿੰਦੂ ਭਾਈਚਾਰਾ ਆਪਣੀ ਸ਼ਾਂਤੀ ਦਾ ਪ੍ਰਤੀਕ ਦਿਖਾਉਣ ਵਿਚ ਸਹਿਜ ਨਹੀਂ ਸੀ, ਕਿਉਂਕਿ ਇਹ ਬੁਰਾਈ ਦਾ ਪ੍ਰਤੀਕ ਬਣ ਗਿਆ ਸੀ, ਪਰ ਹੁਣ ਇਹ ਅਜਿਹਾ ਨਹੀਂ।

 

Have something to say? Post your comment

 
 
 
 
 
Subscribe