Saturday, November 23, 2024
 

ਰਾਸ਼ਟਰੀ

ਕਰਤਾਰਪੁਰ ਕੋਰੀਡੋਰ : ਪਕਿਸਤਾਨ ਨੇ ਆਪਣੇ ਪਾਸੇ ਬਣਾਉਣਾ ਸ਼ੁਰੂ ਕੀਤਾ ਫਲਾਈ ਓਵਰ

August 13, 2022 02:45 PM

ਭਾਰਤ ਦੇ ਪਾਸੇ ਬਣੇ ਬ੍ਰਿਜ ਨਾਲ ਜੋੜਿਆ ਜਾਵੇਗਾ ਪਾਕਿਸਤਾਨ ਦਾ ਬ੍ਰਿਜ, ਸੰਗਤ ਵਿਚ ਖੁਸ਼ੀ ਦੀ ਲਹਿਰ 

ਗੁਰਦਾਸਪੁਰ : ਸਿੱਖ ਸੰਗਤ ਤੋਂ ਵਿਛੜੇ ਗੁਰੂਧਾਮਾਂ ਦੇ ਖੁਲ੍ਹੇ ਦਰਸ਼ਨ ਦਿਦਾਰਿਆ ਲਈ ਜਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਹਿੰਦ ਪਾਕ ਸਰਹੱਦ ਤੇ ਬਣਾਇਆ ਗਿਆ ਹੈ ਕਰਤਾਰਪੁਰ ਕੋਰੀਡੋਰ। ਆਜ਼ਾਦੀ ਤੋਂ ਬਾਅਦ ਸੰਗਤਾਂ ਵਲੋਂ ਇਸ ਨੂੰ ਖੋਲ੍ਹਣ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਸੀ ਅਤੇ ਚਾਰ ਸਾਲ ਪਹਿਲਾਂ ਇਹਨਾ ਅਰਦਾਸਾਂ ਨੂੰ ਬੂਰ ਪਿਆ । 

ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਸੀ ਸਹਿਮਤੀ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਅਤੇ ਸੰਗਤਾਂ ਇਸ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਉਸ ਵੇਲੇ ਦੋਵਾਂ ਦੇਸ਼ਾਂ ਦੇ ਵਿਚ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਹੋਈ ਸੰਧੀ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਅਤੇ ਪਕਿਸਤਾਨ ਦੀਆਂ ਸਰਕਾਰਾਂ ਆਪਣੇ ਆਪਣੇ ਪਾਸੇ ਫਲਾਈ ਓਵਰ ਬ੍ਰਿਜ ਬਣਾਉਣਗੀਆਂ ਅਤੇ ਉਹਨਾਂ ਬ੍ਰਿਜਾ ਨੂੰ ਜੋੜ ਕੇ ਪਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਰਸਤਾ ਬਣਾਇਆ ਜਾਵੇਗਾ ਪਰ ਉਸ ਵੇਲੇ ਭਾਰਤ ਸਰਕਾਰ ਨੇ ਤਾਂ ਬ੍ਰਿਜ ਬਣਾ ਦਿੱਤਾ ਪਰ ਪਾਕਿਸਤਾਨ ਸਰਕਾਰ ਨੇ ਬ੍ਰਿਜ ਨਹੀਂ ਬਣਾਇਆ ਸੀ।

ਪਰ ਹੁਣ ਚਾਰ ਸਾਲ ਬਾਅਦ ਪਕਿਸਤਾਨ ਸਰਕਾਰ ਵਲੋਂ ਵੀ ਬ੍ਰਿਜ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਹਿੰਦ ਪਾਕ ਸਰਹੱਦ ਤੱਕ ਹੋਵੇਗਾ ਅਤੇ ਭਾਰਤ ਵੱਲੋਂ ਬਣਾਏ ਗਏ ਭੁੱਲ ਨਾਲ ਜੋੜ ਦਿੱਤਾ ਜਾਵੇਗਾ। ਪਕਿਸਤਾਨ ਵੱਲ ਇਸ ਬ੍ਰਿਜ ਨੂੰ ਬਨਾਉਣ ਲਈ ਜੰਗੀ ਪੱਧਰ ਤੇ ਤਿਆਰੀ ਚੱਲ ਰਹੀ ਹੈ। ਪੱਤਰਕਾਰਾਂ ਦੀ ਟੀਮ ਦਰਸ਼ਨ ਸਥਲ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ। ਸੰਗਤ ਨਾਲ ਗੱਲਬਾਤ ਕੀਤੀ ਤਾਂ ਸੰਗਤ ਨੇ ਪਾਕਿਸਤਾਨ ਦੇ ਇੰਸ ਉਪਰਾਲੇ ਦੀ ਖੁਸ਼ੀ ਜਤਾਉਂਦੇ ਹੋਏ ਸ਼ਲਾਘਾ ਕੀਤੀ। ਨਾਲ ਹੀ ਸੰਗਤ ਨੇ ਅਪੀਲ ਕੀਤੀ ਕਿ ਨਿਸ਼ਾਨਦੇਹੀ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾ ਕੇ ਅਧਾਰ ਕਾਰਡ ਨੂੰ ਨਿਸ਼ਾਨਦੇਹੀ ਲਈ ਮਨਜ਼ੂਰ ਕੀਤਾ ਜਾਵੇ ਅਤੇ ਨਾਲ ਹੀ ਪਾਕਿਸਤਾਨ ਸਰਕਾਰ ਆਪਣੀ ਫੀਸ ਵਿੱਚ ਕਟੌਤੀ ਕਰੇ ਤਾਂਕਿ ਭਾਰਤ ਵਿੱਚੋਂ ਹਰ ਕੋਈ ਪਾਕਿਸਤਾਨ ਜਾਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਨਤਮਸਤਕ ਹੋ ਸਕੇ।

 

Have something to say? Post your comment

 
 
 
 
 
Subscribe