Friday, November 22, 2024
 

ਪੰਜਾਬ

ਰੈਸਟੋਰੈਂਟ ਵਿਚ ਇਤਰਾਜ਼ਯੋਗ ਹਾਲਤ 'ਚ ਮਿਲੀਆਂ 5 ਔਰਤਾਂ ਅਤੇ 4 ਆਦਮੀ, ਹੋਟਲ ਮਾਲਕ ਸਣੇ 11 'ਤੇ ਮਾਮਲਾ ਦਰਜ

July 31, 2022 12:51 PM

9 ਗਿਰਫ਼ਤਾਰ, ਹੋਟਲ ਮਾਲਕ ਸਣੇ ਇਕ ਹੋਰ ਫਰਾਰ

ਬਟਾਲਾ ਰੋਡ ਸਥਿਤ ਇਕ ਰੈਸਟੋਰੈਂਟ ਪੁਲਿਸ ਨੇ ਮੁੱਖਬਰ ਦੀ ਸੂਚਨਾ ਤੇ ਰੇਡ ਕਰਕੇ ਜਿਸਮ ਫਰੋਸ਼ੀ ਦੇ ਇੱਕ ਵੱਡੇ ‌ ਅੱਡੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਤਹਿਤ ਪੁਲਿਸ ਥਾਣਾ ਸਿਟੀ ਵਿਚ ਮੁਕੱਦਮਾ ਕੁੱਲ 11 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ‌ ਜਦਕਿ ਹੋਟਲ ਮਾਲਕ ਅਤੇ ਇੱਕ ਹੋਰ ਵਿਅਕਤੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਦੱਸੇ ਜਾ ਰਹੇ ਹਨ।

ਥਾਣਾ ਸਿਟੀ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਮੁਖਬਰ ਦੀ ਇਤਲਾਹ ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਜਦੋਂ ਇਸ ‌ ਰੈਸਟੋਰੈਂਟ ਵਿੱਚ ਰੇਡ ਕੀਤੀ ਤਾਂ ‌ ਉੱਥੇ ਔਰਤਾਂ ਅਤੇ ਆਦਮੀ ਅਰਧ ਨਗਨ ਹਾਲਤ ਵਿੱਚ ਮਿਲੇ। ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਫੜ੍ਹੀਆਂ ਗਈਆਂ ਔਰਤਾਂ ਨੂੰ ਥਾਣਾ ਸਿਟੀ ਲਿਆਂਦਾ ਗਿਆ ਜੋ ਗਿਣਤੀ ਵਿੱਚ ਕੁੱਲ ਪੰਜ ਸਨ, ਜਦ ਕਿ ਮੌਕੇ ਤੋਂ ਚਾਰ ਵਿਅਕਤੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਇਨ੍ਹਾਂ ਔਰਤਾਂ ਨਾਲ ਇਤਰਾਜ਼ਯੋਗ ਹਾਲਤ ਵਿੱਚ ਸਨ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਦਾ ਮਾਲਕ ਅਤੇ ਉਸ ਦਾ ਇਕ ਸਾਥੀ ਮੌਕੇ ਤੋਂ ਪੁਲਿਸ ਤੋਂ ਨਜ਼ਰ ਬਚਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਦੋਨਾਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਵੀ ਇੱਸੇ ਰੈਸਟੋਰੈਂਟ ਤੇ ਪੁਲਿਸ ਦੀ ਰੇਡ ਵਿਚ ਕੁਝ ਜੋੜੇ ਇਤਰਾਜ਼ਯੋਗ ਹਾਲਤ ਵਿੱਚ ਫੜੇ ਗਏ ਸਨ ਇਹ ਮਾਮਲਾ ਵੀ ਪਹਿਲਾਂ ਹੀ ਅਦਾਲਤ ਵਿੱਚ ਵਿਚਾਰਅਧੀਨ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe