Friday, November 22, 2024
 

ਰਾਸ਼ਟਰੀ

CBSE ਨੇ 10ਵੀਂ ਜਮਾਤ ਦੇ ਨਤੀਜਿਆਂ ਦਾ ਕੀਤਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ

July 22, 2022 05:00 PM

ਨਵੀਂ ਦਿੱਲੀ : 12ਵੀਂ ਜਮਾਤ ਦੇ ਨਤੀਜ਼ਿਆਂ ਤੋਂ ਬਾਅਦ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਇਮਤਿਹਾਨ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ 1.41 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਸੀ.ਬੀ.ਐੱਸ.ਈ. ਦੀ 10ਵੀਂ ਜਮਾਤ ਦੀ ਪ੍ਰੀਖਿਆ ’ਚ 94.40 ਫੀਸਦੀ ਵਿਦਿਆਰਥੀ ਪਾਸ ਹੋ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ CBSE ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਇਕ ਹੀ ਦਿਨ ’ਚ ਕੀਤਾ ਹੈ।

ਸੀ.ਬੀ.ਐੱਸ.ਈ. ਦੇ ਇਕ ਅਧਿਕਾਰੀ ਨੇ ਕਿਹਾ, ‘10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।’ ਪ੍ਰੀਖਿਆ ’ਚ 95.21 ਫੀਸਦੀ ਕੁੜੀਆਂ ਅਤੇ 93.80 ਫੀਸਦੀ ਮੁੰਡੇ ਪਾਸ ਹੋਏ ਹਨ। ਉੱਥੇ ਹੀ ਟ੍ਰਾਂਸਜੈਂਡਰ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 90 ਫੀਸਦੀ ਰਿਹਾ। 

CBSE 10ਵੀਂ ਜਮਾਤ ਦੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresults.nic.in ’ਤੇ ਜਾ ਕੇ ਨਤੀਜੇ ਵੇਖ ਸਕਦੇ ਹਨ। ਬੋਰਡ ਨੇ ਹਾਲ ਹੀ ’ਚ ‘ਪ੍ਰੀਖਿਆ ਸੰਗਮ’ ਪੋਰਟਲ ਲਾਂਚ ਕੀਤਾ ਹੈ। ਇਸ ਲਈ ਵਿਦਿਆਰਥੀ ਅਧਿਕਾਰਤ ਪੋਰਟਲ parikshasangam.cbse.gov.in ’ਤੇ ਵੀ ਸੀ.ਬੀ.ਐੱਸ.ਈ. 10ਵੀਂ ਜਮਾਤ ਦੇ ਨਤੀਜੇ ਵੇਖ ਅਤੇ ਡਾਊਨਲੋਡ ਕਰ ਸਕਦੇ ਹਨ। 

 

Have something to say? Post your comment

 
 
 
 
 
Subscribe