ਨਵਾਂ ਸ਼ਹਿਰ : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਹੁਣੇ-ਹੁਣੇ ਸੰਸਦ ਮੈਂਬਰ ਬਣੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ ।
ਪੰਜਾਬ ਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਨੌਜਵਾਨ ਜਥੇਬੰਦੀਆਂ ਨੇ ਵੀ ਉਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਜਿੱਥੇ ਨੌਜਵਾਨਾਂ ਨੇ ਚੰਡੀਗੜ੍ਹ-ਜਲੰਧਰ ਹਾਈਵੇਅ ਉਪਰ ਮਾਨ ਦਾ ਪੁਤਲਾ ਫੂਕ ਕੇ ਰੋਸ਼ ਦਾ ਪ੍ਰਗਟਾਵਾ ਕੀਤਾ ।
ਇਸ ਸਮੇ ਮੌਜੂਦ ਪਿੰਡ ਵਾਸੀਆਂ ਨੇ ਜਿਨਾ ਵਿਚ ਜਸਵੰਤ ਸਿੰਘ ਭਾਰਟਾ ਨੇ ਕਿਹਾ ਇਕ ਆਈਪੀ ਐਸ ਰਿਟਾਇਰ ਅਫਸਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਮੈਂ 15 ਤੋਂ 40 ਸਾਲ ਦੇ ਨੌਜਵਾਨਾਂ ਨੂੰ ਕਹਿਣਾ ਚਾਹੁਣਾ ਹਾਂ ਕਿ ਤੁਸੀਂ ਐਸ ਵਾਈ ਐਲ ਮੁੱਦੇ ਨੂੰ ਲੈ ਕੇ ਇਸ ਨੂੰ ਵੋਟਾਂ ਪਾ ਐਮ ਪੀ ਬਣਾ ਦਿੱਤਾ ਜੋ ਤੁਸੀਂ ਦੇਖ ਤਾਂ ਲੈਂਦੇ ਉਹਨਾਂ ਨੇ ਕਿਹਾ
ਪੰਜਾਬ ਵਿਚੋਂ ਕੋਈ ਵੀ ਨੌਜਵਾਨ ਜੋ ਨਸ਼ਾ ਨਾ ਕਰਦਾ ਹੋਵੇ ਉਹ ਸਿਮਰਨਜੀਤ ਮਾਨ ਦੇ ਮੂੰਹ ਉਪਰ ਜੁੱਤੀ ਮਾਰ ਕੇ ਅਤੇ ਪੱਗ ਲਾ ਕੇ ਆਵੇਗਾ ਉਸ ਨੂੰ 5 ਲੱਖ 1 ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਅਗਰ ਇਹ ਕੰਮ 21 ਦਿਨਾਂ ਵਿਚ ਸਾਡੇ ਪੰਜਾਬੀ ਨੋਜਵਾਨ ਨਾ ਕਰ ਸਕੇ। ਇਸ ਨੂੰ ਕਰਨ ਦੀ ਜਿੰਮੇਵਾਰੀ ਮੁਸਲਿਮ ਭਾਈਚਾਰੇ ਨੇ ਕਰਨ ਦੀ ਲਈ ਹੈ ।ਇਸ ਉਪਰੰਤ ਸਿਮਰਨਜੀਤ ਸਿੰਘ ਮਾਨ ਦਾ ਜੁੱਤੀਆਂ ਮਾਰ ਪੁਤਲਾ ਨੈਸ਼ਨਲ ਹਾਈਵੇ ਉਪਰ ਫੂਕਿਆ।