ਸਿਡਨੀ- ਆਸਟ੍ਰੇਲੀਆ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਿਊ ਸਾਊਥ ਵੇਲਜ਼ ਵਿਚ ਬੀਤੇ ਦਿਨੀਂ ਭਾਰਤੀ ਵਿਦਿਆਰਥੀ ਦੀ ਮੌਤ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਪੈਰਾਮਾਟਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਧੂੰਏ ਕਾਰਨ ਉਸ ਦੀ ਸਾਹ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੌਣਕ ਚੌਧਰੀ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ। ਇਸ ਮੌਕੇ ਪੈਰਾਮਾਟਾ ਪੁਲਿਸ ਏਰੀਆ ਕਮਾਂਡ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਨੂੰ ਅੱਗ ਲੱਗਣ ਕਰਕੇ 27 ਸਾਲਾ ਵਿਦਿਆਰਥੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿਥੇ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਰੌਨਕ ਸਤੰਬਰ 2019 ਵਿੱਚ ਇੱਕ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ਅਤੇ ਉਹ ਆਪਣੇ ਆਖਰੀ ਸਮੈਸਟਰ ਵਿੱਚ ਸੀ। ਨੌਜਵਾਨ ਹਰਿਆਣੇ ਦੇ ਰੋਹਤਕ ਸ਼ਹਿਰ ਦੇ ਚੁਲਿਆਣਾ ਪਿੰਡ ਤੋਂ ਸੰਬੰਧਤ ਸੀ। ਰੌਣਕ ਦੀ ਇਸ ਬੇਵਕਤੀ ਹੋਈ ਮੌਤ ਤੋਂ ਪੂਰਾ ਭਾਰਤੀ ਭਾਈਚਾਰਾ ਸਦਮੇ ਵਿੱਚ ਹੈ।