ਲੁਧਿਆਣਾ : ਸਪੈਸ਼ਲ ਟਾਸਕ ਫੋਰਸ (STF) ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਿਹੰਮ ਤਹਿਤ 27 ਜੂਨ ਨੂੰ 200 ਕਰੋੜ ਦੀ ਹੈਰੋਇਨ ਨਾਲ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ’ਚ ਨਸ਼ਾ ਸਮੱਗਲਰ ਕਿੰਗਪਿਨ ਫਰਾਰ ਹੋ ਗਿਆ ਸੀ, ਜਿਸ ਕਾਰਨ ਐੱਸ. ਟੀ. ਐੱਫ. ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮੋਹਾਲੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਪ੍ਰੀਤ ਸਿੰਘ ਬੌਬੀ ਅਤੇ ਅਰਜਨ ਦਾ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਫਰਾਰ ਸਮੱਗਲਰ ਵਿਸ਼ਾਲ ਉਰਫ ਵਿਨੇ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਤੋਂ ਬਾਅਦ ਐੱਸ. ਟੀ. ਐੱਫ. ਅਤੇ ਜੰਮੂ-ਕਸ਼ਮੀਰ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਟੀਮ ਨੇ ਮੁੱਖ ਸਰਗਣਾ ਵਿਸ਼ਾਲ ਉਰਫ ਵਿਨੇ ਨੂੰ ਬਾਰਾਮੂਲਾ ਤੋਂ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਅਤੇ ਮੁਲਜ਼ਮ ਨੂੰ ਕਸ਼ਮੀਰ ਤੋਂ ਟਰਾਂਜ਼ਿਟ ਰਿਮਾਂਡ ’ਤੇ ਲੁਧਿਆਣਾ ਲਿਆਂਦਾ ਗਿਆ।
ਇਥੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ, ਜਿਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਵਿਸ਼ਾਲ ਤੋਂ ਪੁੱਛਗਿਛ ਕੀਤੀ ਗਈ ਅਤੇ ਮੁਲਜ਼ਮ ਵਿਸ਼ਾਲ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ਜਵਾਹਰ ਨਗਰ ਕੈਂਪ ਤੋਂ 9 ਕਿਲੋ 400 ਗ੍ਰਾਮ ਆਈਸ ਅਤੇ 84 ਪ੍ਰਾਜੈਕਟਰ ਦੀ ਫੋਲਡ ਸਕ੍ਰੀਨਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੁਲਜ਼ਮ ਵਿਸ਼ਾਲ ਪਿਛਲੇ 5 ਸਾਲਾਂ ਤੋਂ ਨਸ਼ੇੇ ਦਾ ਕਾਰੋਬਾਰ ਨੂੰ ਚਲਾ ਰਿਹਾ ਸੀ ਤੇ ਇਸ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਦੀ ਜਾਇਦਾਦ ਬਣਾਈ ਹੈ, ਜਿਸ ਨੂੰ ਕੇਸ ਪ੍ਰਾਪਰਟੀ ’ਚ ਅਟੈਚ ਕੀਤਾ ਜਾਵੇਗਾ।
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਉਰਫ ਵਿਨੇ ’ਤੇ ਪਹਿਲਾਂ ਵੀ ਦਿੱਲੀ ਪੁਲਸ ਨੇ ਹਿਰਨ ਦੇ ਸਿੰਙ ਤੇ ਤੇਂਦੁਏ ਦੀ ਖੱਲ ਦੀ ਸਮੱਗਲਿਗ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ’ਤੇ ਇੰਟਰਨੈਸ਼ਨਲ ਲੈਵਲ ’ਤੇ ਜਾਨਵਰਾਂ ਦੀ ਖੱਲ ਦੀ ਸਮੱਗਲਿਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਇੰਟਰਨੈਸ਼ਨਲ ਲੈਵਲ ’ਤੇ ਜਾਨਵਰਾਂ ਦੀ ਖੱਲ ਦੀ ਸਮੱਗਲਿਗ ਕਰਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਆਈਸ ਦੀ ਸਮੱਗਲਿਗ ਸ਼ੁਰੂ ਕਰ ਦਿੱਤੀ, ਜਿਸ ਨੇ ਵੱਡੇ ਪੈਮਾਨੇ ’ਤੇ ਨਸ਼ੇ ਦੀ ਸਮੱਗਲਿਗ ਦਾ ਕੰਮ ਕੀਤਾ।