ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜਾ ਬੋਰਡ ਦੀ ਵੈੱਬਸਾਈਟ https://pseb.ac.in/en 'ਤੇ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਆਰਟਸ ਗਰੁੱਪ ਦੀਆਂ ਕੁਡ਼ੀਆਂ ਨੇ ਬਾਜ਼ੀ ਮਾਰੀ ਹੈ।
ਪਹਿਲੇ ਤਿੰਨ ਸਥਾਨਾਂ ’ਤੇ ਰਹਿ ਕੇ ਕੁਡ਼ੀਆਂ ਨੇ ਆਪਣਾ ਦਬਦਬਾ ਕਾਇਮ ਕੀਤਾ ਹੈ ਜਦਕਿ 302 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ।ਡਾਇਰੈਕਟ ਲਿੰਕ ਰਾਹੀਂ ਨਤੀਜਾ ਵਿਦਿਆਰਥੀ ਅੱਜ ਯਾਨੀ 29 ਜੂਨ ਨੂੰ ਸਵੇਰੇ 10 ਵਜੇ ਤੋਂ ਬਾਅਦ ਦੇਖ ਸਕਣਗੇ। ਜੇਕਰ ਉਸ ਵੇਲੇ ਆਨਲਾਈਨ ਨਤੀਜਾ ਦੇਖਣ 'ਚ ਦਿੱਕਤ ਆਵੇ ਤਾਂ SMS ਦੀ ਮਦਦ ਲੈ ਸਕਦੇ ਹਨ।
ਪੰਜਾਬ ਬੋਰਡ 12ਵੀਂ ਰਿਜ਼ਲਟ 2022 ਲਿੰਕ ਬੁੱਧਵਾਰ, 29 ਜੂਨ 2022 ਨੂੰ ਅਧਿਕਾਰਤ ਵੈਬਸਾਈਟ pseb.ac.in 'ਤੇ ਵਿਦਿਆਰਥੀਆਂ ਲਈ ਐਕਟਿਵ ਹੋ ਜਾਵੇਗਾ। ਇਸ ਦੌਰਾਨ, ਵਿਦਿਆਰਥੀ ਸਰਕਾਰੀ ਵੈੱਬਸਾਈਟ 'ਤੇ 12ਵੀਂ ਜਮਾਤ ਲਈ ਪੰਜਾਬ ਬੋਰਡ ਨਤੀਜੇ 2022 ਨਾਲ ਸਬੰਧਤ ਅੱਪਡੇਟ ਦੇਖ ਸਕਦੇ ਹਨ।
ਨਤੀਜਾ ਇਨ੍ਹਾਂ ਸਟੈੱਪਸ 'ਚ ਕਰੋ ਚੈੱਕ
ਪੀਐੱਸਈਬੀ ਪੰਜਾਬ ਬੋਰਡ 12ਵੀਂ ਰਿਜ਼ਲਟ 2022 ਨੂੰ ਚੈੱਕ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਿਟ ਕਰਨਾ ਪਵੇਗਾ ਤੇ ਫਿਰ ਰਿਜ਼ਲਟ ਸੈਕਸ਼ਨ 'ਚ ਜਾਣਾ ਪਵੇਗਾ। ਫਿਰ ਨਵੇਂ ਪੇਜ 'ਤੇ ਪ੍ਰੀਖਿਆਰਥੀਆਂ ਦੇ ਇਸ ਸਾਲ ਦੇ ਰਿਜ਼ਲਟ ਨਾਲ ਸੰਬੰਧਤ ਲਿੰਕ 'ਤੇ ਕਲਿੱਕ ਕਰਨਾ ਪਵੇਗਾ।
ਇਸ ਤੋਂ ਬਾਅਦ ਨਵੇਂ ਪੇਜ 'ਤੇ ਵਿਦਿਆਰਥੀਆਂ ਨੂੰ ਆਪਣੇ ਵੇਰਵੇ (ਜਿਵੇਂ ਰੋਲ ਨੰਬਰ ਆਦਿ) ਭਰ ਕੇ ਸਬਮਿਟ ਕਰਨਾ, ਜਿਸ ਤੋਂ ਬਾਅਦ ਉਹ ਆਪਣਾ ਪੰਜਾਬ 12ਵੀਂ ਰਿਜ਼ਲਟ 2021 ਤੇ ਮਾਰਕਸ਼ੀਟ ਸਕ੍ਰੀਨ 'ਤੇ ਦੇਖ ਸਕਣਗੇ। ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸ ਦੀ ਸਾਫਟ ਕਾਪੀ ਵੀ ਸੇਵ ਕਰ ਲੈਣੀ ਚਾਹੀਦੀ ਹੈ।
SMS ਰਾਹੀਂ ਇੰਝ ਦੇਖੋ ਨਤੀਜਾ
ਜੇਕਰ ਯੂਜ਼ਰਜ਼ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਧਿਕਾਰਤ ਵੈੱਬਸਾਈਟ ਨਹੀਂ ਖੁੱਲ੍ਹਦੀ ਹੈ ਤਾਂ ਵਿਦਿਆਰਥੀ ਮੋਬਾਈਲ 'ਤੇ SMS ਰਾਹੀਂ ਆਪਣਾ PSEB 12ਵੀਂ ਰਿਜ਼ਲਟ 2022 ਵੀ ਦੇਖ ਸਕਣਗੇ। ਇਸਦੇ ਲਈ ਉਮੀਦਵਾਰਾਂ ਨੂੰ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ PB12<space> ਰੋਲ ਨੰਬਰ ਟਾਈਪ ਕਰ ਕੇ 5676750 'ਤੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਨਤੀਜਾ ਐਸਐਮਐਸ ਰਾਹੀਂ ਮਿਲ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਬੋਰਡ ਵੱਲੋਂ ਸਾਲ 2021-22 ਦੀਆਂ ਬੋਰਡ ਪ੍ਰੀਖਿਆਵਾਂ ਦੋ ਪੜਾਵਾਂ (ਟਰਮ 1 ਅਤੇ ਟਰਮ 2) 'ਚ ਕਰਵਾਈਆਂ ਗਈਆਂ ਸਨ। ਪਹਿਲੀ ਮਿਆਦ ਦੇ ਇਮਤਿਹਾਨਾਂ ਦੇ ਨਤੀਜੇ 11 ਮਈ 2022 ਨੂੰ ਐਲਾਨੇ ਗਏ ਸਨ ਅਤੇ ਅੰਤਿਮ PSEB 12ਵੀਂ ਦੇ ਨਤੀਜੇ 2022 ਦੋਵਾਂ ਟਰਮ ਦੇ ਕੁੱਲ ਅੰਕਾਂ ਦੇ ਆਧਾਰ 'ਤੇ ਐਲਾਨੇ ਜਾ ਰਹੇ ਹਨ।