Saturday, November 23, 2024
 

ਪੰਜਾਬ

ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ

June 28, 2022 10:23 PM

ਭਵਾਨੀਗੜ੍ਹ- ਮੰਗਲਵਾਰ ਬਾਅਦ ਦੁਪਹਿਰ ਪਿੰਡ ਫੁੰਮਣਵਾਲ ਨੇੜੇ ਨਹਿਰ ਦੀ ਪਟੜੀ 'ਤੇ ਜਾ ਰਹੀਆਂ 20 ਦੇ ਕਰੀਬ ਬੇਜੁਬਾਨ ਮੱਝਾਂ ਨਹਿਰ ਦੇ ਪਾਣੀ ਦੇ ਤੇਜ ਬਹਾਅ 'ਚ ਰੁੜ੍ਹ ਗਈਆਂ। ਜਿਨ੍ਹਾਂ ਨੂੰ ਅਗਲੇ ਪਿੰਡ ਨਦਾਮਪੁਰ ਨੇੜੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਦੇ ਬਾਅਦ ਨਹਿਰ 'ਚੋੰ ਕੱਢਿਆ ਗਿਆ । 20 ਮੱਝਾਂ 'ਚੋਂ 7 ਨੂੰ ਜਿਊਂਦੇ ਨਹਿਰ ਚੋਂ ਬਾਹਰ ਕੱਢ ਲਿਆ ਗਿਆ ਜਦੋਂਕਿ 13 ਮੱਝਾਂ ਪਾਣੀ 'ਚ ਡੁੱਬ ਜਾਣ ਕਾਰਨ ਮਰ ਗਈਆਂ।

ਜਾਣਕਾਰੀ ਦਿੰਦਿਆਂ ਮੱਝਾਂ ਦੇ ਮਾਲਕ ਰੌਸ਼ਨ ਦੀਨ ਨਿਵਾਸੀ ਪਿੰਡ ਧੂਰਾ (ਧੂਰੀ) ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ। ਵੱਖ-ਵੱਖ ਪਿੰਡਾਂ 'ਚੋਂ ਮੱਝਾਂ ਖਰੀਦ ਕੇ ਅੱਗੇ ਵੇਚਦੇ ਕਰਦੇ ਹਨ ਤੇ ਅੱਜ ਵੀ ਉਹ ਪਿੰਡ ਫੰਮਣਵਾਲ ਤੋਂ ਨਹਿਰ ਦੀ ਪਟੜੀ ਰਾਹੀਂ ਨਦਾਮਪੁਰ ਪਿੰਡ ਹੋ ਕੇ ਸਮਾਣਾ ਸ਼ਹਿਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਜਾਂਦੇ ਸਮੇਂ ਕੁੱਝ ਮੱਝਾਂ ਅਚਾਨਕ ਨਹਿਰ ਵਿੱਚ ਉੱਤਰ ਗਈਆਂ ਤੇ ਬਾਕੀ ਮੱਝਾਂ ਵੀ ਉਨ੍ਹਾਂ ਨੂੰ ਦੇਖ ਕੇ ਪਿੱਛੇ ਪਿੱਛੇ ਹੀ ਨਹਿਰ ਵਿੱਚ ਉਤਰ ਗਈਆਂ।

ਰੋਸ਼ਨਦੀਨ ਨੇ ਦੱਸਿਆ ਕਿ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਾਰੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਗਈਆਂ ਤੇ ਰੁੜ੍ਹਦੀਆਂ ਹੋਈਆਂ ਮੱਝਾਂ ਨਦਾਮਪੁਰ ਪਿੰਡ ਕੋਲ ਪਹੁੰਚ ਗਈਆਂ। ਜਿੱਥੇ ਰੌਲਾ ਪਾਉਣ 'ਤੇ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਹਾਈਡਲ ਪ੍ਰੋਜੈਕਟ ਨਜਦੀਕ 7 ਮੱਝਾਂ ਨੂੰ ਸਹੀ ਸਲਾਮਤ ਕੱਢਿਆ ਗਿਆ ਤੇ ਬਾਕੀ 13 ਮੱਝਾਂ ਪਾਣੀ ਦੇ ਤੇਜ ਵਹਾਅ 'ਚ ਰੁੜ੍ਹ ਗਈਆਂ।

ਪਾਣੀ 'ਚ ਰੁੜੀਆਂ 13 ਮੱਝਾਂ 'ਚੋਂ 9 ਮਰੀਆਂ ਮੱਝਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਤੇ ਬਾਕੀ ਰੁੜ੍ਹੀਆਂ 4 ਮੱਝਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਵਪਾਰੀ ਰੌਸ਼ਨਦੀਨ ਨੇ ਦੱਸਿਆ ਕਿ ਇੱਕ ਮੱਝ ਦੀ ਕੀਮਤ ਇੱਕ ਤੋਂ ਸਵਾ ਲੱਖ ਰੁਪਏ ਦੇ ਕਰੀਬ ਸੀ ਤੇ ਇਸ ਘਟਨਾ 'ਚ ਉਸਦਾ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਰੋਸ਼ਨਦੀਨ ਨੇ ਪ੍ਰਸ਼ਾਸਨ ਤੋਂ ਉਸਦੀ ਮਾਲੀ  ਮਦਦ ਕਰਨ ਦੀ ਗੁਹਾਰ ਲਗਾਈ ਹੈ।

 

Have something to say? Post your comment

Subscribe