Tuesday, November 26, 2024
 
BREAKING NEWS
10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ : ICSE ਅਤੇ ISC ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀਲੱਭ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਚੰਡੀਗੜ੍ਹ 'ਚ ਧਮਾਕਾ, ਸੁੱਟੇ ਗਏ ਦੇਸੀ ਬੰਬਬਦਲੇਗਾ ਤੁਹਾਡਾ ਪੈਨ ਕਾਰਡ : ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ : ਮੋਦੀ ਸਰਕਾਰ ਦਾ ਵੱਡਾ ਫੈਸਲਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਨਵੰਬਰ 2024)किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾ

ਖੇਡਾਂ

ਫਾਈਨਲ 'ਚ ਪੁੱਜੀ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ

June 23, 2022 10:55 PM

ਪੈਰਿਸ : ਭਾਰਤੀ ਰਿਕਰਵ ਮਹਿਲਾ ਤੀਰਅੰਦਾਜ਼ਾਂ ਨੇ ਕੁਆਲੀਫਿਕੇਸ਼ਨ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵੀਰਵਾਰ ਨੂੰ ਵਾਪਸੀ ਕਰਦੇ ਹੋਏ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਨਲ ਵਿਚ ਪ੍ਰਵੇਸ਼ ਕਰ ਕੇ ਆਪਣਾ ਪਹਿਲਾ ਮੈਡਲ ਪੱਕਾ ਕੀਤਾ।

ਕੁਆਲੀਫਿਕੇਸ਼ਨ ਗੇੜ ਵਿਚ ਸਾਰੀਆਂ ਮਹਿਲਾ ਤੀਰਅੰਦਾਜ਼ ਸਿਖਰਲੇ 10 ਖਿਡਾਰੀਆਂ 'ਚੋਂ ਬਾਹਰ ਰਹੀਆਂ ਸਨ ਜਿਸ ਨਾਲ ਉਨ੍ਹਾਂ ਨੂੰ 13ਵਾਂ ਦਰਜਾ ਮਿਲਿਆ ਸੀ ਪਰ ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਤਿਕੜੀ ਨੇ ਫਾਈਨਲ ਵਿਚ ਪੁੱਜਣ ਦੇ ਸਫ਼ਰ ਵਿਚ ਯੂਕਰੇਨ, ਬਿ੍ਟੇਨ ਤੇ ਤੁਰਕੀ ਨੂੰ ਹਰਾਇਆ।

ਹੁਣ ਐਤਵਾਰ ਨੂੰ ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਚੀਨ ਨਾਲ ਹੋਵੇਗਾ। ਭਾਰਤੀ ਮਹਿਲਾ ਰਿਕਰਵ ਤਿਕੜੀ ਨੇ ਸਭ ਤੋਂ ਪਹਿਲਾਂ ਚੌਥਾ ਦਰਜਾ ਯੂਕਰੇਨ ਨੂੰ 5-1 (57-53, 57-54, 55-55) ਨਾਲ ਹਰਾ ਕੇ ਬਾਹਰ ਕੀਤਾ। ਫਿਰ ਕੁਆਰਟਰ ਫਾਈਨਲ ਵਿਚ ਬਿ੍ਟੇਨ ਖ਼ਿਲਾਫ਼ ਉਨ੍ਹਾਂ ਨੇ ਸਿਰਫ਼ ਚਾਰ ਅੰਕ ਗੁਆਏ ਤੇ ਆਪਣੇ ਵਿਰੋਧੀਆਂ ਨੂੰ 6-0 (59-51, 59-51, 58-50) ਨਾਲ ਮਾਤ ਦਿੱਤੀ।

ਸੈਮੀਫਾਈਨਲ ਵਿਚ ਹਾਲਾਂਕਿ ਉਨ੍ਹਾਂ ਦੀ ਸ਼ੁਰੂਆਤ ਹੌਲੀ ਰਹੀ ਪਰ ਭਾਰਤ ਨੇ ਅੱਠਵਾਂ ਦਰਜਾ ਤੁਰਕੀ ਦੀ ਗੁਲਨਾਜ ਕੋਸਕੁਨ, ਏਜਗੀ ਬਸਾਰਣ ਤੇ ਯਾਸਮਿਨ ਅਨਾਗੋਜ ਦੀ ਤਿਕੜੀ ਨੂੰ 5-3 (56-51, 57-56, 54-55, 55-55) ਨਾਲ ਹਰਾ ਦਿੱਤਾ।

 

 

 

Have something to say? Post your comment

 
 
 
 
 
Subscribe