ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਬਣ ਗਏ ਹਨ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਉਹ ਪੰਜਾਬ ਛੱਡ ਕੇ ਕੇਂਦਰ ‘ਚ ਚਲੇ ਗਏ ਸਨ। ਦਿਨਕਰ ਪੰਜਾਬ ਕੇਡਰ ਦੇ 1987 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ 31 ਮਾਰਚ 2024 ਤੱਕ ਇਸ ਅਹੁਦੇ‘ਤੇ ਬਣੇ ਰਹਿਣਗੇ।
ਦਿਨਕਰ ਗੁਪਤਾ ਕੈਪਟਨ ਸਰਕਾਰ ਵੇਲੇ ਡੀਜੀਪੀ ਸਨ। ਉਨ੍ਹਾਂ ਦੀ ਪਤਨੀ ਵਿਨੀ ਮਹਾਜਨ ਮੁੱਖ ਸਕੱਤਰ ਸੀ। ਹਾਲਾਂਕਿ ਕੈਪਟਨ ਦੀ ਜਗ੍ਹਾ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਨੂੰ ਹਟਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਦੇਖ ਕੇ ਗੁਪਤਾ ਛੁੱਟੀ ‘ਤੇ ਚਲੇ ਗਏ।