ਨਵੀਂ ਦਿੱਲੀ - ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਉਹਨਾਂ ਦੇ ਘਰ ਪਹੁੰਚਾਉਣ ਵਾਲੇ ਸਮਾਜ ਸੇਵੀ ਤੇ ਕਾਰੋਬਾਰੀ ਡਾ. ਐਸਪੀ ਓਬਰਾਏ ਦੀ ਜ਼ਿੰਦਗੀ 'ਤੇ Bollywood ਫ਼ਿਲਮ ਬਣਨ ਜਾ ਰਹੀ ਹੈ।
ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸੰਚਾਲਕ, ਕਾਰੋਬਾਰੀ ਡਾ: ਓਬਰਾਏ ਦਾ ਚਿਹਰਾ OTT 'ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਡਾ. ਓਬਰਾਏ ਦੇ ਸਮੁੱਚੇ ਜੀਵਨ 'ਤੇ ਵੱਡੇ ਪਰਦੇ ਦੀ ਫ਼ਿਲਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਵੀ ਫਿਲਮ ਲਈ ਡਾ. ਐਸ ਪੀ ਸਿੰਘ ਓਬਰਾਏ ਨਾਲ ਗੱਲਬਾਤ ਕਰ ਰਹੇ ਹਨ ਅਤੇ ਓਟੀਟੀ 'ਤੇ ਆਪਣੇ ਅਨੁਭਵ ਸਾਂਝੇ ਕਰਨ ਦੀ ਇਜਾਜ਼ਤ ਵੀ ਮੰਗੀ ਹੈ। ਡਾ. ਓਬਰਾਏ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਐੱਸਪੀ ਸਿੰਘ ਓਬਰਾਏ ਦਾ ਕਿਰਦਾਰ ਅਦਾਕਾਰ ਅਜੇ ਦੇਵਗਨ ਨਿਭਾਉਣਗੇ ਤੇ ਇਹ ਪੂਰੀ ਫ਼ਿਲਮ 2 ਘੰਟੇ 40 ਮਿੰਟ ਦੀ ਬਣਾਈ ਜਾਵੇਗੀ।