ਅੰਮਿ੍ਤਸਰ : ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀ ਸਹਾਇਤਾ ਲਈ ਅਟਾਰੀ ਸਰਹੱਦ ਤੋਂ ਵਾਇਆ ਪਾਕਿਸਤਾਨ ਰਸਤੇ ਬੁੱਧਵਾਰ ਨੂੰ ਕਣਕ ਨਾਲ ਭਰੇ 50 ਟਰੱਕ ਅਫਗਾਨਿਸਤਾਨ ਭੇਜੇ ਗਏ। ਭਾਰਤੀ ਅਟਾਰੀ ਸਰਹੱਦ 'ਤੇ ਪੁੱਜੇ ਅਫਗਾਨੀ ਟਰੱਕਾਂ ਵਿਚ ਕਣਕ ਦੀ ਲਦਾਈ ਕਰਕੇ ਸ਼ਾਮ ਨੂੰ ਟਰੱਕਾਂ ਨੂੰ ਹਰੀ ਝੰਡੀ ਦਿੱਤੀ ਗਈ।
ਭਾਰਤ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਵੀ ਅਫ਼ਗਾਨਿਸਤਾਨ ਸਰਕਾਰ ਦੀ ਸਹਾਇਤਾ ਕਰਦਿਆਂ ਉੱਥੋਂ ਦੇ ਨਾਗਰਿਕਾਂ ਲਈ ਤੋਹਫ਼ੇ ਵਜੋਂ ਪਹਿਲੀ ਖੇਪ ਕਣਕ ਭਾਰਤ ਦੇ ਵਿਦੇਸ਼ ਸਕੱਤਰ ਵੱਲੋਂ ਭੇਜੀ ਗਈ ਸੀ।
ਉਸੇ ਲੜੀ ਤਹਿਤ ਬੁੱਧਵਾਰ ਨੂੰ 8ਵੀਂ ਖੇਪ ਦੇ ਭਰੇ 50 ਟਰੱਕ ਜਿਨ੍ਹਾਂ ਵਿਚ 3 ਹਜ਼ਾਰ ਮੀਟਿ੍ਕ ਟਨ ਕਣਕ ਅਫ਼ਗਾਨਿਸਤਾਨ ਨੂੰ ਭੇਜੀ ਜਾ ਰਹੀ ਹੈ ਜਿਸ ਵਿਚ 3 ਹਜ਼ਾਰ ਮੀਟਿ੍ਕ ਟਨ ਕਣਕ ਭੇਜੇ ਜਾਣ ਨਾਲ ਹੁਣ ਤਕ ਭਾਰਤ ਵੱਲੋਂ ਅਟਾਰੀ ਸਰਹੱਦ ਰਸਤੇ 30 ਹਜ਼ਾਰ ਮੀਟਿ੍ਕ ਟਨ ਦੇ ਕਰੀਬ ਕਣਕ ਭੇਜੀ ਜਾ ਚੁੱਕੀ ਹੈ।