ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੱਡੇ ਖੁਲਾਸੇ ਕੀਤੇ ਹਨ ਕਿ ਮੂਸੇਵਾਲਾ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਗਿਆ।
ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦਾ ਅਸਲ ਕਾਰਨ ਵਿੱਕੀ ਮਿੱਡੂਖੇੜਾ ਦਾ ਕਤਲ ਹੀ ਦੱਸਿਆ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ। ਉਸ ਦੇ ਹੰਕਾਰ ਕਰਕੇ ਉਸ ਦ ਕਤਲ ਹੋਇਆ ਹੈ।
ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਵਧੀਆ ਗਾਉਂਦਾ ਤੇ ਲਿਖਦਾ ਸੀ ਪਰ ਉਸਦੀ ਯਾਰੀ ਗੈਂਗਸਟਰਾਂ ਨਾਲ ਸੀ। ਅਸੀਂ ਉਸ ਨੂੰ ਪਹਿਲਾਂ ਵੀ ਕਈ ਵਾਰ ਵਾਰਨਿੰਗ ਦਿੱਤੀ ਸੀ ਪਰ ਉਹ ਨਹੀਂ ਸਮਝਿਆ। ਉਸ ਦੇ ਸੰਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਵੀ ਸੀ।
ਉਸ ਨੇ ਕਿਹਾ ਕਿ ਅਸੀਂ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਲਿਆ ਬਦਲਾ ਲਿਆ ਹੈ। ਦੱਸ ਦੇਈਏ ਕਿ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦਾ ਨਾਂ ਇਸ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ, ਜਿਸ ਦਾ ਜ਼ਿਕਰ ਗੋਲਡੀ ਬਰਾੜ ਨੇ ਵੀ ਕੀਤਾ। ਉਸ ਨੇ ਕਿਹਾ ਕਿ ਮੂਸੇਵਾਲਾ ਨੇ ਸ਼ਗਨਪ੍ਰੀਤ ਨੂੰ ਦੁਬਈ ‘ਚ ਨਾਲ ਰੱਖਿਆ ਸੀ।
ਗੈਂਗਸਟਰ ਨੇ ਕਿਹਾ ਕਿ ਉਸ ਦੀ ਕੁਲਬੀਰ ਨਰੂਆਣਾ ਨਾਲ ਵੀ ਦੁਸ਼ਮਣੀ ਸੀ। ਆਰ ਨਾਇਤ ਦੀ ਭੂਆ ਦਾ ਮੁੰਡਾ ਮਿੱਡੂਖੇੜਾ ਦੇ ਕਾਤਲਾਂ ਨੂੰ ਰੋਟੀ ਦੇ ਕੇ ਆਇਆ ਸੀ। ਉਸ ਨੇ ਕਿਹਾ ਕਿ ਮੂਸੇਵਾਲਾ ਦੇ ਕਹਿਣ ‘ਤੇ ਕਰਨ ਔਜਲਾ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ।
ਉਹ ਹੀ ਕਰਨ ਔਜਲਾ ‘ਤੇ ਦਬਾਅ ਪਾਉਣ ਦੀ ਗੱਲ ਕਰਦਾ ਸੀ। ਉਸ ਨੇ ਕਿਹਾ ਕਿ ਅਸੀਂ ਸਿਰਫ ਮੂਸੇਵਾਲਾ ਨੂੰ ਮਾਰਿਆ, ਨਾਲ ਬੈਠੇ ਬੰਦਿਆਂ ਨੂੰ ਨਹੀਂ ਮਾਰਿਆ। ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਹਥਿਆਰ ਚੁੱਕੇ। ਉਸ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰ ਕੇ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ।
ਗੋਲਡੀ ਬਰਾੜ ਨੇ ਕਿਹਾ ਕਿ ਲਾਰੈਂਸ ਨੂੰ ਗਲਤ ਤੰਗ ਕੀਤਾ ਜਾ ਰਿਹਾ ਹੈ। ਲਾਰੈਂਸ ਨੂੰ ਜਾਣ-ਬੁੱਝ ਕੇ ਉਲਝਾਇਆ ਗਿਆ ਹੈ। ਮੂਸੇਵਾਲਾ ਲਾਰੈਂਸ ਨੂੰ ਰੋਜ਼ ਮੈਸੇਜ ਕਰਦਾ ਸੀ। ਮੂਸੇਵਾਲਾ ਲਾਰੈਂਸ ਨੂੰ ਗੁੱਡ ਮੌਰਨਿੰਗ ਤੇ ਗੁੱਡ ਨਾਈਟ ਦੇ ਮੈਸੇਜ ਕਰਦਾ ਸੀ ਇਸ ਤੋਂ ਇਲਾਵਾ ਚੁਸਪਿੰਦਰ ਚਾਹਲ ਨੂੰ ਵੀ ਚੋਣਾਂ ਦੌਰਾਨ ਧਮਕੀਆਂ ਦਿੰਦੇ ਰਹੇ।
ਮੂਸੇਵਾਲਾ ਸਿੱਖਾਂ ਲਈ ਸ਼ਹੀਦ ਕਿਵੇਂ ਹੋਇਆ ? ਮੁਖਤਾਰ ਅੰਸਾਰੀ ਨੇ ਮੂਸੇਵਾਲਾ ਨੂੰ ਥਾਪੀ ਦਿਤੀ ਸੀ ਤੇ ਕਿਹਾ ਸੀ ਕਿ ਅਸੀਂ ਤੈਨੂੰ ਪੰਜਾਬ ਦਾ ਚੰਦਭਾਨ ਬਣਾਵਾਂਗੇ। ਉਸ ਨੇ ਕਿਹਾ ਕਿ ਮੂਸੇਵਾਲਾ ਨੂੰ ਮਾਰਨਾ ਔਖਾ ਸੀ ਪਰ ਅਸੀਂ ਮਿਲ ਕੇ ਕੰਮ ਸਿਰੇ ਚਾੜਿਆ।