Friday, April 04, 2025
 

ਸੰਸਾਰ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਨਸਕੀ ਨੇ ਬ੍ਰਿਟਿਸ਼ ਦੇ PM ਬੋਰਿਸ ਜਾਨਸਨ ਨਾਲ ਕੀਤੀ ਮੁਲਾਕਾਤ

June 18, 2022 06:41 PM

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਨਸਕੀ ਨੇ ਰੱਖਿਆ ਅਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਮੁਲਾਕਾਤ ਕੀਤੀ ਹੈ।

ਜ਼ੇਲੇਂਨਸਕੀ ਅਤੇ ਜਾਨਸਨ ਨੇ ਖਾਸ ਤੌਰ 'ਤੇ ਯੂਕਰੇਨ ਦੇ ਪੂਰਬ ਅਤੇ ਦੱਖਣ 'ਚ ਫਾਰਵਰਡ ਮੋਰਚੇ 'ਤੇ ਮੌਜੂਦਾ ਸਥਿਤੀ ਦੇ ਨਾਲ-ਨਾਲ ਹਥਿਆਰਾਂ ਦੀ ਸਪਲਾਈ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਜ਼ੇਲੇਂਸਕੀ ਨੇ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ ਭਾਰੀ ਹਥਿਆਰਾਂ ਦੀ ਸਪਲਾਈ ਵਧਾਉਣ ਦੀ ਲੋੜ ਬਾਰੇ ਗੱਲ ਕੀਤੀ ਹੈ।

ਜਾਹਸਨ ਨੇ ਅੱਗੇ ਕਿਹਾ ਕਿ ਇਸ ਦੇ ਹਿੱਸੇ ਵਜੋਂ, ਉਨ੍ਹਾਂ ਦਾ ਦੇਸ਼ ਯੂਕਰੇਨ ਨੂੰ ਹਥਿਆਰ ਪ੍ਰਦਾਨ ਕਰਨਾ ਜਾਰੀ ਰੱਖਣ ਅਤੇ ਇਸਦੀ ਵਰਤੋਂ ਲਈ ਫੌਜੀ ਸਿਖਲਾਈ ਦਾ ਆਯੋਜਨ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਯੂਕਰੇਨ ਲਈ ਸੁਰੱਖਿਆ ਗਾਰੰਟੀ ਅਤੇ ਯੂਕਰੇਨੀ ਖੇਤਰ ਨੂੰ ਬਾਰੂਦੀ ਸੁਰੰਗਾਂ ਤੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਕੀਤੀ।

ਗੱਲਬਾਤ ਦੇ ਹੋਰ ਮੁੱਖ ਵਿਸ਼ੇ ਕੀਵ ਨੂੰ ਵਿੱਤੀ ਅਤੇ ਆਰਥਿਕ ਸਹਾਇਤਾ, ਯੂਕਰੇਨੀ ਬੰਦਰਗਾਹਾਂ ਦੀ ਨਾਕਾਬੰਦੀ, ਅਤੇ ਨਾਲ ਹੀ ਯੂਕਰੇਨ ਵਿੱਚ ਊਰਜਾ ਸੰਕਟ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਸਨ। ਜੌਨਸਨ ਰੂਸ-ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਦੂਜੀ ਯਾਤਰਾ ਲਈ ਦਿਨ ਦੇ ਸ਼ੁਰੂ ਵਿੱਚ ਕੀਵ ਪਹੁੰਚੇ ਸਨ। ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ 9 ਅਪ੍ਰੈਲ ਨੂੰ ਯੂਕਰੇਨ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਟਰੰਪ ਨੇ ਲਾਗੂ ਕੀਤੇ ਨਵੇਂ ਟੈਰਿਫ਼, ਪੜ੍ਹੋ ਕਿੰਨਾ ਲਾਇਆ ਟੈਰਿਫ਼ Tax

ਬਾਬਾ ਵੇਂਗਾ ਦੀ ਭਵਿੱਖਬਾਣੀ ਹੋਈ ਸੱਚ ? ਤਬਾਹੀ ਹੋਈ, ਸੈਂਕੜੇ ਜਾਨਾਂ ਗਈਆਂ, ਜਾਣੋ ਅੱਗੇ ਕੀ ਹੋਵੇਗਾ

ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਫੈਲੀ ਤਬਾਹੀ ਦਾ ਦ੍ਰਿਸ਼, ਖੂਨ ਦੀ ਕਮੀ; 1000 ਤੋਂ ਵੱਧ ਮੌਤਾਂ ਦਾ ਅਨੁਮਾਨ

ਮਿਆਂਮਾਰ 'ਚ ਦੇਰ ਰਾਤ ਫਿਰ ਲੱਗੇ ਭੂਚਾਲ ਦੇ ਝਟਕੇ

ਹੁਣ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਚੁਣੌਤੀ, ਗਵਾਦਰ ਬੰਦਰਗਾਹ ਨੇੜੇ ਵੱਡਾ ਹਮਲਾ; ਕਈ ਮੌਤਾਂ

ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ; 18 ਲੋਕਾਂ ਦੀ ਮੌਤ, 1300 ਸਾਲ ਪੁਰਾਣਾ ਬੋਧੀ ਮੱਠ ਤਬਾਹ

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਨਿਊ ਮੈਕਸੀਕੋ ਵਿੱਚ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (Video)

ਅਮਰੀਕਾ ਚੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ? ਐਲੋਨ ਮਸਕ ਨੂੰ ਪੈਂਟਾਗਨ ਦੀ ਗੁਪਤ ਯੋਜਨਾ ਤੱਕ ਪਹੁੰਚ ਮਿਲੇਗੀ

ਅਫਗਾਨਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ ਧਰਤੀ

 
 
 
 
Subscribe