ਨਵੀਂ ਦਿੱਲੀ : ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਗੈਸ ਦੇ ਨਵੇਂ ਕੁਨੈਕਸ਼ਨ ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਪਹਿਲਾਂ ਇਕ ਸਿਲੰਡਰ ਦਾ ਕੁਨੈਕਸ਼ਨ ਲੈਣ ਲਈ 1450 ਰੁਪਏ ਦੇਣੇ ਹੁੰਦੇ ਸੀ, ਪਰ ਹੁਣ ਇਸ ਦੇ ਲਈ 750 ਰੁਪਏ ਜ਼ਿਆਦਾ ਯਾਨੀ 2200 ਰੁਪਏ ਦੇਣੇ ਪੈਣਗੇ।
ਦਰਅਸਲ, ਪੈਟਰੋਲੀਅਮ ਕੰਪਨੀਆਂ ਵੱਲੋਂ 14.2 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੇ ਕੁਨੈਕਸ਼ਨ 'ਚ 750 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਜੇਕਰ ਤੁਸੀਂ ਦੋ-ਸਿਲੰਡਰ ਕੁਨੈਕਸ਼ਨ ਲੈਂਦੇ ਹੋ ਤਾਂ ਤੁਹਾਨੂੰ 1500 ਰੁਪਏ ਦੀ ਵਾਧੂ ਰਕਮ ਅਦਾ ਕਰਨੀ ਪਵੇਗੀ।
ਇਸ ਦੇ ਲਈ ਤੁਹਾਨੂੰ 4400 ਰੁਪਏ ਸਕਿਓਰਿਟੀ ਦੇ ਤੌਰ 'ਤੇ ਦੇਣੇ ਹੋਣਗੇ। ਪਹਿਲਾਂ ਇਸ ਲਈ 2900 ਰੁਪਏ ਦੇਣੇ ਪੈਂਦੇ ਸਨ। ਕੰਪਨੀਆਂ ਵੱਲੋਂ ਕੀਤਾ ਗਿਆ ਇਹ ਬਦਲਾਅ 16 ਜੂਨ ਤੋਂ ਲਾਗੂ ਹੋਵੇਗਾ।ਇਸੇ ਤਰ੍ਹਾਂ ਰੈਗੂਲੇਟਰ ਲਈ 150 ਰੁਪਏ ਦੀ ਬਜਾਏ 250 ਰੁਪਏ ਖਰਚ ਕਰਨੇ ਪੈਣਗੇ।
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ 5 ਕਿਲੋ ਦੇ ਸਿਲੰਡਰ ਦੀ ਸੁਰੱਖਿਆ ਹੁਣ 800 ਦੀ ਬਜਾਏ 1150 ਕਰ ਦਿੱਤੀ ਗਈ ਹੈ।