Friday, June 28, 2024
 

ਮਨੋਰੰਜਨ

ਅਦਾਕਾਰ ਸ਼ਕਤੀ ਕਪੂਰ ਦਾ ਪੁੱਤਰ ਸਿਧਾਂਤ ਡਰੱਗਜ਼ ਲੈਣ ਦੇ ਦੋਸ਼ 'ਚ ਗ੍ਰਿਫਤਾਰ

June 13, 2022 06:38 PM

ਬੰਗਲੌਰ : ਬਾਲੀਵੁਡਾ ਅਦਾਕਾਰਾ ਸ਼ਰਧਾ ਕਪੂਰ ਦਾ ਭਰਾ ਤੇ ਐਕਟਰ ਸਿਧਾਂਤ ਕਪੂਰ ਨੂੰ ਬੰਗਲੌਰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਿਧਾਂਤ ’ਤੇ ਪਾਰਟੀ ਵਿਚ ਡਰੱਗਜ਼ ਲੈਣ ਦਾ ਦੋਸ਼ ਹੈ। ਬੰਗਲੌਰ ਪੁਲਿਸ ਨੇ ਐਮਜੀ ਰੋਡ ਸਥਿਤ ਇੱਕ ਹੋਟਲ ਵਿਚ ਰੇਡ ਮਾਰੀ ਸੀ। ਇਸ ਪਾਰਟੀ ਵਿਚ ਸ਼ਾਮਲ ਸਿਧਾਂਤ ਸਣੇ 6 ਲੋਕ ਡਰੱਗਜ਼ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਸ ਮਾਮਲੇ ਵਿਚ ਬੰਗਲੌਰ ਪੁਲਿਸ ਨੇ ਕਿਹਾ ਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਸਾਰੇ ਡਰੱਗਜ਼ ਲੈ ਕੇ ਪਾਰਟੀ ਵਿਚ ਆਏ ਸੀ ਅਤੇ ਫੇਰ ਹੋਟਲ ਵਿਚ ਲਿਆ।

ਸਿਧਾਂਤ ਕਪੂਰ ਬਾਲੀਵੁਡ ਐਕਟਰ ਸ਼ਕਤੀ ਕਪੂਰ ਦੇ ਬੇਟੇ ਹਨ। ਉਨ੍ਹਾਂ ਨੇ ਅਪਣੇ ਕਰੀਅਰ ਦੀ ਸ਼ੁਰੂਆਤ 1997 ਵਿਚ ਆਈ ਫਿਲਮ ਜੁੜਵਾ ਤੋਂ ਕੀਤੀ ਸੀ। ਸਿਧਾਂਤ ਨੇ ਹਸੀਨਾ ਪਾਰਕਰ, ਪਲਟਨ, ਹੈਲੋ ਚਾਰਲੀ ਅਤੇ ਚਿਹਰੇ ਜਿਹੀ ਫਿਲਮਾਂ ਵਿਚ ਕੰਮ ਕੀਤਾ ਹੈ। ਸਿਧਾਂਤ ਹਾਲ ਹੀ ਵਿਚ ਰਿਲੀਜ਼ ਹੋਈ ਸੀਰੀਜ਼ ਭੌਕਾਲ ਵਿਚ ਵੀ ਨਜ਼ਰ ਆਏ ਸੀ।

 

Have something to say? Post your comment

Subscribe